Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

Punjab ਦੀ ਖੱਬੀ ਲਹਿਰ ਬਾਰੇ ਕੰਗਣੀਵਾਲ ਵੱਲੋਂ ਕੀਤੇ ਖੋਜ ਕਾਰਜ ਦੀ ਪੰਜਵੀਂ ਜਿਲਦ ਪ੍ਰਕਾਸ਼ਿਤ

 

Punjab ਦੀ ਖੱਬੀ ਲਹਿਰ ਬਾਰੇ ਕੰਗਣੀਵਾਲ ਵੱਲੋਂ ਕੀਤੇ ਖੋਜ ਕਾਰਜ ਦੀ ਪੰਜਵੀਂ ਜਿਲਦ ਪ੍ਰਕਾਸ਼ਿਤ

ਚੰਡੀਗੜ੍ਹ, 9 ਸਤੰਬਰ -: ਪੰਜਾਬ ਦੀ ਖੱਬੀ ਲਹਿਰ ਬਾਰੇ ਡਾਕਟਰ ਸਰਬਜੀਤ ਕਗਣੀਵਾਲ ਵੱਲੋਂ ਕੀਤੇ ਗਏ ਖੋਜ ਕਾਰਜ ਦੀ ਪੰਜਵੀਂ ਜਿਲਦ ਪ੍ਰਕਾਸ਼ਿਤ ਹੋ ਗਈ ਹੈ। ‘‘ਪੰਜਾਬ ਦੀ ਖੱਬੀ ਲਹਿਰ-ਪੱਤਰਕਾਰੀ, ਸਹਿਤ ਅਤੇ ਕਲਾ ਦੇ ਸੰਦਰਭ ’ਚ” ਨਾਂ ਦੀ ਇਹ ਪੁਸਤਕ ਲੋਕ ਗੀਤ ਪ੍ਰਕਾਸ਼ਨ ਮੋਹਾਲੀ ਨੇ ਪ੍ਰਕਾਸ਼ਿਤ ਕੀਤੀ ਹੈ। ਇਸ ਤੋਂ ਪਹਿਲਾਂ ਇਸ ਖੋਜ ਕਾਰਜ ਦੀਆਂ ‘‘ਪੰਜਾਬ ਦੀ ਖੱਬੀ ਲਹਿਰ-ਬਸਤੀਵਾਦ ਤੋਂ ਮੁਕਤੀ ਤੱਕ” ਅਤੇ ‘‘ਪੰਜਾਬ ਦੀ ਖੱਬੀ ਲਹਿਰ-ਸੋਵੀਅਤ ਸੰਘ ਦੇ ਪਤਨ ਤੱਕ” ਨਾਂ ਦੀਆਂ ਦੋ ਜਿਲਦਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਲੇਖਕ ਦੇ ਅਨੁਸਾਰ ਕੁਝ ਤਕਨੀਕੀ ਕਾਰਨਾਂ ਕਰਕੇ ਜਿਲਦ ਤਿੰਨ ਅਤੇ ਜਿਲਦ ਚਾਰ ਵਿੱਚ ਦੇਰੀ ਹੋਈ ਹੈ ਜੋ ਅਜੇ ਛਪਾਈ ਆਧੀਨ ਹਨ।

‘‘ਪੰਜਾਬ ਦੀ ਖੱਬੀ ਲਹਿਰ-ਪੱਤਰਕਾਰੀ ਸਹਿਤ ਅਤੇ ਕਲਾ ਦੇ ਸੰਦਰਭ ’ਚ” ਨਾਂ ਦੀ ਇਸ ਜਿਲਦ ਨੂੰ ਡਾ. ਕੰਗਣੀਵਾਲ ਨੇ ਦੋ ਹਿੱਸਿਆਂ ਵਿੱਚ ਵੰਡਿਆ ਹੈ। ਪਹਿਲੇ ਹਿੱਸੇ ਵਿੱਚ ਖੱਬੀ ਪੱਤਰਕਾਰੀ ਦਾ ਵਿਸ਼ਲੇਸ਼ਣਾਤਮਿਕ ਇਤਿਹਾਸ ਹੈ। ਇਸ ਵਿੱਚ ਖੱਬੀਆਂ ਧਿਰਾਂ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਸਾਰੇ ਪੱਤਰਾਂ ਬਾਰੇ ਵਿਸਤ੍ਰਤ ਖੋਜ ਕਰਨ ਤੋਂ ਇਲਾਵਾ 1922 ਵਿੱਚ ਪ੍ਰਕਾਸ਼ਿਤ ਹੋਏ ਪਹਿਲੇ ਖੱਬੇ ਪੱਖੀ ਪੱਤਰ ‘ਇਨਕਲਾਬ’ ਤੋਂ ਬਾਅਦ ਖੱਬੇ ਪੱਖੀਆਂ ਵੱਲੋਂ ਵਿਅਕਤੀਗਤ ਤੌਰ ’ਤੇ ਕੱਢੇ ਗਏ ਪੱਤਰਾਂ ਦਾ ਅਧਿਐਨ ਵੀ ਕੀਤਾ ਗਿਆ ਹੈ। ਇਸ ਦੇ ਨਾਲ ਖੱਬੀ ਪੱਤਰਕਾਰੀ ਦੇ ਪਿਛੋਕੜ ਵਿੱਚ ਇਸ ਦਾ ਆਧਾਰ ਬਣੇ ‘ਗਦਰ’ ਵਰਗੇ ਹੋਰ ਪੱਤਰਾਂ ਦੀ ਵੀ ਵਿਸ਼ੇਸ਼ ਰੂਪ ਵਿੱਚ ਚਰਚਾ ਕੀਤੀ ਗਈ ਹੈ। ਇਸ ਹਿੱਸੇ ਦੇ ਅੰਤ ਵਿੱਚ ਖੱਬੀ ਪੱਤਰਕਾਰੀ ਦੀ ਮੌਜੂਦਾ ਸਥਿਤੀ ਅਤੇ ਇਸ ਦੇ ਉਥਾਨ ਦੀਆਂ ਸੰਭਾਵਨਾਵਾਂ ’ਤੇ ਚਾਨਣਾ ਪਾਇਆ ਗਿਆ ਹੈ।

ਇਸ ਖੋਜ ਕਾਰਜ ਦਾ ਦੂਜਾ ਹਿੱਸਾ ਖੱਬੀ ਲਹਿਰ ਵੱਲੋਂ ਕਲਾ ਅਤੇ ਸਾਹਿਤ ਦੇ ਖੇਤਰ ਵਿੱਚ ਪਾਏ ਗਏ ਯੋਗਦਾਨ ਨਾਲ ਸੰਬੰਧਿਤ ਹੈ। ਇਸ ਵਿੱਚ ਪ੍ਰਗਤੀਵਾਦੀ ਲਹਿਰ, ਨਕਸਲੀ ਲਹਿਰ ਅਤੇ ਉਸ ਤੋਂ ਬਾਅਦ ਖ਼ਾਲਿਸਤਾਨੀ ਲਹਿਰ ਤੇ ਆਰਥਿਕ ਉਦਾਰਵਾਦ ਦੇ ਦੌਰ ਵਿੱਚ ਖੱਬੇ ਪੱਖੀ ਸਹਿਤ ਅਤੇ ਕਲਾ ਦੀ ਸਥਿਤੀ ਦਾ ਅਧਿਐਨ ਕੀਤਾ ਗਿਆ ਹੈ। ਇਸ ਵਿੱਚ ਅਨੇਕਾਂ ਲੇਖਕਾਂ ਅਤੇ ਕਲਾਕਾਰਾਂ ਦੇ ਯੋਗਦਾਨ ਨੂੰ ਪੇਸ਼ ਕਰਨ ਦੇ ਨਾਲ ਨਾਲ ਹੁਣ ਤੱਕ ਖੱਬੀ ਲਹਿਰ ਦੇ ਸਬੰਧ ਵਿੱਚ ਕੀਤੇ ਗਏ ਕਾਰਜਾਂ ਦਾ ਉਲੇਖ ਕਰਦੇ ਹੋਏ ਇਸ ਵਿੱਚ ਰਹੀਆਂ ਘਾਟਾਂ-ਕਮਜ਼ੋਰੀਆਂ ’ਤੇ ਵੀ ਚਾਨਣਾ ਪਾਇਆ ਗਿਆ ਹੈ। ਲੋਕ ਗੀਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤੇ ਖੋਜ ਕਾਰਜ ਨੂੰ ਪੌਣੇ ਛੇ ਕੁ ਸੌ ਸਫ਼ਿਆਂ ਵਿੱਚ ਸਮੇਟਿਆ ਗਿਆ ਹੈ।