Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

Chandigarh ਰੇਲਵੇ ਸਟੇਸ਼ਨ ’ਤੇ ਕੱਲ੍ਹ ਤੋਂ 36 ਦਿਨਾਂ ਦਾ ਬਲਾਕ, ਕਈ ਟ੍ਰੇਨਾਂ ਪ੍ਰਭਾਵਿਤ

 

Chandigarh ਰੇਲਵੇ ਸਟੇਸ਼ਨ ’ਤੇ ਕੱਲ੍ਹ ਤੋਂ 36 ਦਿਨਾਂ ਦਾ ਬਲਾਕ, ਕਈ ਟ੍ਰੇਨਾਂ ਪ੍ਰਭਾਵਿਤ

– ਕਈ ਟਰੇਨਾਂ ਅੰਬਾਲਾ ਤੇ ਮੁਹਾਲੀ ਤੋਂ ਚੱਲਣਗੀਆਂ
– 20 ਟਰੇਨਾਂ ਦੇ ਪਲੇਟਫਾਰਮ ਵੀ ਬਦਲੇ

ਚੰਡੀਗੜ੍ਹ, 9 ਸਤੰਬਰ -: ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਪੁਨਰ ਨਿਰਮਾਣ ਕਾਰਨ ਆਉਣ ਵਾਲੇ ਦਿਨਾਂ ਵਿੱਚ ਰੇਲ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰੇਲਵੇ ਨੇ ਨਿਰਮਾਣ ਕਾਰਜ ਲਈ 36 ਦਿਨਾਂ ਦਾ ਬਲਾਕ ਮਨਜ਼ੂਰ ਕੀਤਾ ਹੈ। ਇਹ ਕੰਮ ਤਿੰਨ ਪੜਾਵਾਂ ਵਿੱਚ ਪੂਰਾ ਕੀਤਾ ਜਾਵੇਗਾ। ਇਸ ਦੌਰਾਨ ਸਟੇਸ਼ਨ ਦੇ ਪਿੱਲਰਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਫੁੱਟ ਓਵਰਬ੍ਰਿਜ ’ਤੇ ਛੱਤ ਲਗਾਉਣ ਦਾ ਕੰਮ ਕੀਤਾ ਜਾਵੇਗਾ। ਨਿਰਮਾਣ ਕਾਰਜ ਦੇ ਮੱਦੇਨਜ਼ਰ ਚੰਡੀਗੜ੍ਹ ਅਤੇ ਕਾਲਕਾ ਤੋਂ ਚੱਲਣ ਵਾਲੀਆਂ 12 ਟਰੇਨਾਂ ਨੂੰ ਰੱਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਈ ਟਰੇਨਾਂ ਨੂੰ ਚੰਡੀਗੜ੍ਹ ਦੀ ਬਜਾਏ ਅੰਬਾਲਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਤੋਂ ਚਲਾਇਆ ਜਾਵੇਗਾ। ਕੁਝ ਟਰੇਨਾਂ ਨੂੰ ਚੰਡੀਗੜ੍ਹ-ਅੰਬਾਲਾ ਦਰਮਿਆਨ ਅੰਸ਼ਿਕ ਤੌਰ ’ਤੇ ਰੱਦ ਕਰਕੇ ਸ਼ਾਰਟ ਟਰਮੀਨੇਟ ਵੀ ਕੀਤਾ ਜਾਵੇਗਾ।

ਰੇਲਵੇ ਅਧਿਕਾਰੀਆਂ ਮੁਤਾਬਕ ਨਿਰਮਾਣ ਏਜੰਸੀ ਨੂੰ ਇੱਕ ਮਹੀਨੇ ਦੇ ਅੰਦਰ ਦੂਜੀ ਵਾਰ ਅੰਬਾਲਾ ਡਿਵੀਜ਼ਨ ਵੱਲੋਂ ਬਲਾਕ ਦੀ ਮਨਜ਼ੂਰੀ ਮਿਲੀ ਹੈ। ਇਸ ਵਾਰ 36 ਦਿਨਾਂ ਦਾ ਬਲਾਕ ਤਿੰਨ ਹਿੱਸਿਆਂ ਵਿੱਚ ਰੱਖਿਆ ਗਿਆ ਹੈ ਅਤੇ ਹਰੇਕ ਪੜਾਅ 12 ਦਿਨਾਂ ਦਾ ਹੋਵੇਗਾ। ਇਸ ਸਮੇਂ ਦੌਰਾਨ ਵੱਖ-ਵੱਖ ਪੜਾਵਾਂ ਵਿੱਚ ਨਿਰਮਾਣ ਕੰਮ ਕੀਤਾ ਜਾਵੇਗਾ, ਜਿਸ ਦਾ ਅਸਰ ਟਰੇਨਾਂ ਦੀ ਆਵਾਜਾਈ ਅਤੇ ਪਲੇਟਫਾਰਮਾਂ ਦੀ ਵਰਤੋਂ ’ਤੇ ਪਵੇਗਾ।

ਪਹਿਲਾ ਪੜਾਅ: 10 ਸਤੰਬਰ ਤੋਂ 21 ਸਤੰਬਰ
ਦੂਜਾ ਪੜਾਅ: 22 ਸਤੰਬਰ ਤੋਂ 3 ਅਕਤੂਬਰ
ਤੀਜਾ ਪੜਾਅ: 4 ਤੋਂ 15 ਅਕਤੂਬਰ

ਬਲਾਕ ਦੌਰਾਨ ਰੇਲਵੇ ਨੇ 6 ਟਰੇਨਾਂ ਨੂੰ ਅੰਬਾਲਾ ਅਤੇ 8 ਟਰੇਨਾਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਰੇਲਵੇ ਸਟੇਸ਼ਨ ਤੋਂ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਕਾਰਨ ਚੰਡੀਗੜ੍ਹ ਤੋਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਆਪਣੀ ਟਰੇਨ ਫੜਨ ਲਈ ਮੁਹਾਲੀ ਜਾਂ ਅੰਬਾਲਾ ਤੱਕ ਜਾਣਾ ਪੈ ਸਕਦਾ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਟਰੇਨ ਦੇ ਰਵਾਨਗੀ ਸਟੇਸ਼ਨ ਅਤੇ ਸਮੇਂ ਦੀ ਪੁਸ਼ਟੀ ਜ਼ਰੂਰ ਕਰ ਲੈਣ।

ਨਿਰਮਾਣ ਕਾਰਜ ਦੌਰਾਨ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਟਰੇਨਾਂ ਦੀ ਸਫ਼ਾਈ ਅਤੇ ਧੁਆਈ ਲਈ ਵੀ ਪਲੇਟਫਾਰਮਾਂ ਵਿੱਚ ਤਬਦੀਲੀ ਕੀਤੀ ਗਈ ਹੈ। 10 ਤੋਂ 21 ਸਤੰਬਰ ਤੱਕ ਕਰੀਬ 20 ਟਰੇਨਾਂ ਦੇ ਪਲੇਟਫਾਰਮ ਬਦਲੇ ਰਹਿਣਗੇ। ਰੇਲਵੇ ਮੁਤਾਬਕ ਪਲੇਟਫਾਰਮ ਨੰਬਰ 1 ਅਤੇ 2 ਤੋਂ ਚੱਲਣ ਵਾਲੀਆਂ ਕੁਝ ਟਰੇਨਾਂ ਨੂੰ ਹੋਰ ਪਲੇਟਫਾਰਮਾਂ ਤੋਂ ਰਵਾਨਾ ਕੀਤਾ ਜਾਵੇਗਾ। ਇਸ ਲਈ ਯਾਤਰੀਆਂ ਨੂੰ ਸਟੇਸ਼ਨ ’ਤੇ ਪਹੁੰਚ ਕੇ ਪਲੇਟਫਾਰਮ ਦੀ ਜਾਣਕਾਰੀ ਦੁਬਾਰਾ ਜਾਂਚਣੀ ਪਵੇਗੀ।

ਸਤੰਬਰ ਤੋਂ ਅਕਤੂਬਰ ਦਰਮਿਆਨ ਚੰਡੀਗੜ੍ਹ ਤੋਂ ਰੇਲ ਫੜਨ ਵਾਲੇ ਯਾਤਰੀਆਂ ਨੂੰ ਸਟੇਸ਼ਨ ਲਈ ਵਾਧੂ ਸਮਾਂ ਲੈ ਕੇ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਜਿਨ੍ਹਾਂ ਟਰੇਨਾਂ ਦੀ ਰਵਾਨਗੀ ਮੁਹਾਲੀ ਜਾਂ ਅੰਬਾਲਾ ਤੋਂ ਹੋਵੇਗੀ, ਉਨ੍ਹਾਂ ਯਾਤਰੀਆਂ ਨੂੰ ਇਨ੍ਹਾਂ ਸਟੇਸ਼ਨਾਂ ਤੱਕ ਪਹੁੰਚਣ ਲਈ ਵੀ ਵਾਧੂ ਸਮਾਂ ਰੱਖਣਾ ਪਵੇਗਾ।