Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

 

Punjab Voter List ’ਤੇ ਵੱਡੀ Update: 13 ਅਗਸਤ ਵਾਲੀ ਸੂਚੀ Final ਨਹੀਂ ਸੀ, ਜਾਣੋ ਹੁਣ ਕਦੋਂ ਆਵੇਗੀ Final List?

ਚੰਡੀਗੜ੍ਹ, 3 ਸਤੰਬਰ 2026- : ਪੰਜਾਬ ਦੀਆਂ ਵੋਟਰ ਸੂਚੀਆਂ ਨੂੰ ਲੈ ਕੇ ਚੱਲ ਰਹੀ ਚਰਚਾ ਵਿਚਾਲੇ ਮੁੱਖ ਚੋਣ ਅਫ਼ਸਰ (CEO), ਪੰਜਾਬ ਦੇ ਦਫ਼ਤਰ ਦੇ ਸੂਤਰਾਂ ਤੋਂ ਅਹਿਮ ਜਾਣਕਾਰੀ ਪ੍ਰਾਪਤ ਹੋਈ ਹੈ। ਸੂਤਰਾਂ ਮੁਤਾਬਕ 13 ਅਗਸਤ 2026 ਨੂੰ ਪ੍ਰਕਾਸ਼ਿਤ ਕੀਤੀਆਂ ਗਈਆਂ ਵੋਟਰ ਸੂਚੀਆਂ ਡ੍ਰਾਫ਼੍ਟ ਇਲੇਕਟੋਰਲ ਰੋਲਸ ਸਨ, ਫਾਈਨਲ ਵੋਟਰ ਸੂਚੀ ਨਹੀਂ ਸੀ।

ਸੂਤਰਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਗਈ ਹੈ ਅਤੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਬੰਧਤ ਇੰਦਰਾਜਾਂ ਨੂੰ ਅੰਤਿਮ ਵੋਟਰ ਸੂਚੀ ਵਿੱਚ ਦਰਜ ਕੀਤਾ ਜਾਵੇਗਾ। ਪੰਜਾਬ ਦੀ ਫਾਈਨਲ ਇਲੇਕਟੋਰਲ ਰੋਲ 12 ਅਕਤੂਬਰ 2026 ਨੂੰ ਪ੍ਰਕਾਸ਼ਿਤ ਕੀਤੀ ਜਾਣੀ ਹੈ।

12 ਸਤੰਬਰ ਤੱਕ ਦਿੱਤੇ ਜਾ ਸਕਦੇ ਹਨ ਦਾਅਵੇ ਤੇ ਇਤਰਾਜ਼

Special Intensive Revision (SIR) ਤਹਿਤ 13 ਅਗਸਤ ਨੂੰ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਦੀ ਡ੍ਰਾਫ਼੍ਟ ਇਲੇਕਟੋਰਲ ਰੋਲ ਜਾਰੀ ਕੀਤੀ ਗਈ ਸੀ। ਵੋਟਰਾਂ ਨੂੰ ਆਪਣੇ ਨਾਮ ਜਾਂ ਹੋਰ ਵੇਰਵਿਆਂ ਸਬੰਧੀ 12 ਸਤੰਬਰ ਤੱਕ ਦਾਅਵੇ ਅਤੇ ਇਤਰਾਜ਼ ਦਾਖ਼ਲ ਕਰਨ ਦਾ ਮੌਕਾ ਦਿੱਤਾ ਗਿਆ ਹੈ। ਇਨ੍ਹਾਂ ਦਾ ਨਿਪਟਾਰਾ 8 ਅਕਤੂਬਰ ਤੱਕ ਕੀਤਾ ਜਾਣਾ ਹੈ।

ਜੇ ਕਿਸੇ ਯੋਗ ਵੋਟਰ ਦਾ ਨਾਮ ਡਰਾਫਟ ਲਿਸਟ ਵਿੱਚ ਨਹੀਂ ਹੈ ਤਾਂ ਉਹ ਨਿਰਧਾਰਤ ਪ੍ਰਕਿਰਿਆ ਤਹਿਤ ਨਾਮ ਸ਼ਾਮਲ ਕਰਵਾਉਣ ਲਈ ਦਾਅਵਾ ਕਰ ਸਕਦਾ ਹੈ। CEO ਪੰਜਾਬ ਵੱਲੋਂ ਵੋਟਰਾਂ ਨੂੰ ਡਰਾਫਟ ਰੋਲ ਵਿੱਚ ਆਪਣੇ ਵੇਰਵੇ ਚੈੱਕ ਕਰਨ ਦੀ ਅਪੀਲ ਵੀ ਕੀਤੀ ਗਈ।