Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

Punjab: ਹਲਦਵਾਨੀ ‘ਸ਼ੁੱਧੀਕਰਨ’ ਮਾਮਲੇ ‘ਚ ਉੱਤਰਾਖੰਡ ਪੁਲਿਸ ਵੱਲੋਂ FIR ਦਰਜ ਹੋਣ ਮਗਰੋਂ ਪੰਜਾਬ ਕਾਂਗਰਸ SC ਵਿਭਾਗ ਨੇ ਸਮਾਪਤ ਕੀਤਾ ਧਰਨਾ

 

Punjab: ਹਲਦਵਾਨੀ ‘ਸ਼ੁੱਧੀਕਰਨ’ ਮਾਮਲੇ ‘ਚ ਉੱਤਰਾਖੰਡ ਪੁਲਿਸ ਵੱਲੋਂ FIR ਦਰਜ ਹੋਣ ਮਗਰੋਂ ਪੰਜਾਬ ਕਾਂਗਰਸ SC ਵਿਭਾਗ ਨੇ ਸਮਾਪਤ ਕੀਤਾ ਧਰਨਾ

– ਲਗਾਤਾਰ 8 ਦਿਨ ਡਟੇ ਰਹੇ ਕਾਂਗਰਸੀ ਵਰਕਰ; ਆਗੂਆਂ ਨੇ ਦਲਿਤ ਸਵੈ-ਮਾਣ, ਸੰਵਿਧਾਨ ਅਤੇ ਸਮਾਜਿਕ ਨਿਆਂ ਦੀ ਜਿੱਤ ਦੱਸਿਆ
– ਭਾਰਤੀ ਨਿਆਏ ਸੰਹਿਤਾ (BNS) ਅਤੇ ਐੱਸ.ਸੀ./ਐੱਸ.ਟੀ. ਐਕਟ ਤਹਿਤ ਕੇਸ ਦਰਜ; ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਸੰਘਰਸ਼ ਰਹੇਗਾ ਜਾਰੀ
– ਜੇਕਰ ਰਾਹੁਲ ਗਾਂਧੀ ‘ਤੇ ਦਰਜ ਬਦਲਾਖੋਰੀ ਵਾਲਾ ਕੇਸ ਰੱਦ ਨਾ ਹੋਇਆ ਤਾਂ ਮੁੜ ਸੜਕਾਂ ‘ਤੇ ਉਤਰਾਂਗੇ: ਕਾਂਗਰਸ ਆਗੂ

ਚੰਡੀਗੜ੍ਹ, 9 ਸਤੰਬਰ  – ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਪ੍ਰਧਾਨ ਸ੍ਰੀ ਮਲਿਕਾਰਜੁਨ ਖੜਗੇ ਦੀ ਰੈਲੀ ਉਪਰੰਤ ਉੱਤਰਾਖੰਡ ਦੇ ਹਲਦਵਾਨੀ ਸਥਿਤ ਰਾਮਲੀਲਾ ਮੈਦਾਨ ਵਿਖੇ ਕੀਤੇ ਗਏ ਕਥਿਤ ‘ਸ਼ੁੱਧੀਕਰਨ’ ਦੇ ਗ਼ੈਰ-ਸੰਵਿਧਾਨਕ ਕਾਰੇ ਅਤੇ ਵਿਰੋਧੀ ਧਿਰ ਦੇ ਨੇਤਾ ਸ੍ਰੀ ਰਾਹੁਲ ਗਾਂਧੀ ਖ਼ਿਲਾਫ਼ ਦਰਜ ਕੀਤੀ ਗਈ ਬਦਲਾਖੋਰੀ ਵਾਲੀ ਐੱਫ.ਆਈ.ਆਰ. ਦੇ ਵਿਰੋਧ ਵਿੱਚ ਪੰਜਾਬ ਕਾਂਗਰਸ ਭਵਨ ਵਿਖੇ ਚੱਲ ਰਿਹਾ ਲੜੀਵਾਰ ਧਰਨਾ ਅੱਜ 8ਵੇਂ ਦਿਨ ਸਫ਼ਲਤਾਪੂਰਵਕ ਸਮਾਪਤ ਹੋ ਗਿਆ। ਉੱਤਰਾਖੰਡ ਪੁਲਿਸ ਵੱਲੋਂ ਕਾਂਗਰਸ ਦੇ ਦਬਾਅ ਅੱਗੇ ਝੁਕਦਿਆਂ ਦੋਸ਼ੀਆਂ ਵਿਰੁੱਧ ਹਲਦਵਾਨੀ ਕੋਤਵਾਲੀ ਵਿਖੇ ਭਾਰਤੀ ਨਿਆਏ ਸੰਹਿਤਾ (BNS) ਦੀ ਧਾਰਾ 196, 299 ਅਤੇ ਐੱਸ.ਸੀ./ਐੱਸ.ਟੀ. ਐਕਟ ਦੀ ਧਾਰਾ 3(1)(r) ਤਹਿਤ ਮੁਕੱਦਮਾ ਦਰਜ ਕੀਤੇ ਜਾਣ ਉਪਰੰਤ ਪਾਰਟੀ ਲੀਡਰਸ਼ਿਪ ਨੇ ਧਰਨਾ ਸਮਾਪਤ ਕਰਨ ਦਾ ਫ਼ੈਸਲਾ ਲਿਆ।

ਧਰਨੇ ਦੀ ਸਮਾਪਤੀ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਨੈਸ਼ਨਲ ਕੋਆਰਡੀਨੇਟਰ ਸੁਧੀਰ ਚੌਧਰੀ, ਕੋ-ਇੰਚਾਰਜ ਮਨੀ ਰਾਮ ਅਤੇ ਸਟੇਟ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਪੱਖੋ ਨੇ ਕਿਹਾ ਕਿ ਲਗਾਤਾਰ 8 ਦਿਨਾਂ ਦੇ ਡਟਵੇਂ ਸੰਘਰਸ਼ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ ਸੰਵਿਧਾਨ ਅਤੇ ਦੱਬੇ-ਕੁਚਲੇ ਭਾਈਚਾਰੇ ਦੇ ਮਾਣ-ਸਨਮਾਨ ‘ਤੇ ਕੋਈ ਸਮਝੌਤਾ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਭਾਜਪਾ ਸ਼ਾਸਤ ਰਾਜ ਵਿੱਚ ਦਲਿਤ ਸਮਾਜ ਦੇ ਕੌਮੀ ਪ੍ਰਧਾਨ ਦੇ ਅਪਮਾਨ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਮਹੀਨਾ ਭਰ ਸੰਘਰਸ਼ ਕਰਨਾ ਪਿਆ, ਜਦਕਿ ਦਲਿਤਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੇ ਸ੍ਰੀ ਰਾਹੁਲ ਗਾਂਧੀ ‘ਤੇ ਤੁਰੰਤ ਝੂਠਾ ਕੇਸ ਦਰਜ ਕਰ ਦਿੱਤਾ ਗਿਆ ਸੀ।

ਆਗੂਆਂ ਨੇ ਸਪੱਸ਼ਟ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਭਾਵੇਂ ਐੱਫ.ਆਈ.ਆਰ. ਦਰਜ ਹੋਣ ਮਗਰੋਂ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ, ਪਰ ਸਾਡੀ ਨਜ਼ਰ ਪ੍ਰਸ਼ਾਸਨਿਕ ਕਾਰਵਾਈ ‘ਤੇ ਰਹੇਗੀ। ਜੇਕਰ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਨਾ ਕੀਤਾ ਗਿਆ ਅਤੇ ਸ੍ਰੀ ਰਾਹੁਲ ਗਾਂਧੀ ਵਿਰੁੱਧ ਦਰਜ ਸਿਆਸੀ ਰੰਜਿਸ਼ ਵਾਲਾ ਕੇਸ ਰੱਦ ਨਾ ਹੋਇਆ, ਤਾਂ ਇਹ ਸੰਘਰਸ਼ ਪੰਜਾਬ ਦੇ ਹਰ ਬਲਾਕ ਅਤੇ ਜ਼ਿਲ੍ਹੇ ਵਿੱਚ ਸੜਕਾਂ ‘ਤੇ ਉਤਰੇਗਾ।

ਇਸ ਮੌਕੇ ਨੈਸ਼ਨਲ ਕੋਆਰਡੀਨੇਟਰ ਸੁਧੀਰ ਚੌਧਰੀ ਜੀ, ਕੋ-ਇੰਚਾਰਜ ਮਨੀ ਰਾਮ ਜੀ, ਸਟੇਟ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਪੱਖੋ, ਵਰਕਿੰਗ ਚੇਅਰਮੈਨ ਯਾਮਿਨੀ ਗੋਮਰ, ਬਨੀ ਖਹਿਰਾ, ਮੋਹਨ ਸਿੰਘ ਫਲੀਆਂਵਾਲਾ, ਡਾਕਟਰ ਜੀਵਨਜੋਤ ਕੌਰ ਭੱਟੀ, ਨਾਹਰ ਸਿੰਘ ਫ਼ਿਰੋਜ਼ਪੁਰ, ਅਸ਼ਵਨੀ ਕੁਮਾਰ ਜਲੰਧਰ, ਦਰਸ਼ਨ ਸਿੰਘ ਸ਼ੁਤਰਾਣਾ, ਹਰਵਿੰਦਰ ਸਿੰਘ ਗੁਰਦਾਸਪੁਰ, ਪ੍ਰਿੰਸੀਪਲ ਸੁਲੱਖਣ ਸਿੰਘ (ਵਾਈਸ ਚੇਅਰਮੈਨ), ਜ਼ਿਲ੍ਹਾ ਚੇਅਰਮੈਨ ਮੋਹਾਲੀ ਰਣਜੀਤ ਸਿੰਘ, ਲਖਵਿੰਦਰ ਸਿੰਘ (ਫ਼ਤਹਿਗੜ੍ਹ ਸਾਹਿਬ), ਅਜਮੇਰ ਸਿੰਘ (ਰੂਪਨਗਰ) ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ।