Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

Punjab: ‘ਮਾਵਾਂ-ਧੀਆਂ ਸਤਿਕਾਰ ਯੋਜਨਾ’: ਔਰਤਾਂ ਨੂੰ CM ਮਾਨ ਨੇ ਦਿੱਤਾ ਵੱਡਾ ਭਰੋਸਾ

 

Punjab: ‘ਮਾਵਾਂ-ਧੀਆਂ ਸਤਿਕਾਰ ਯੋਜਨਾ’: ਔਰਤਾਂ ਨੂੰ CM ਮਾਨ ਨੇ ਦਿੱਤਾ ਵੱਡਾ ਭਰੋਸਾ

ਚੰਡੀਗੜ੍ਹ, 1 ਸਤੰਬਰ-: ਪੰਜਾਬ ਦੀਆਂ ਔਰਤਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਭਰੋਸਾ ਦਿੱਤਾ ਹੈ। ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਸਰਕਾਰ ਵੱਲੋਂ ਮਿਲਣ ਵਾਲੀ ₹1500-₹1,000 ਦੀ ਰਾਸ਼ੀ ਤੋਂ ਵਾਂਝੀਆਂ ਰਹਿ ਗਈਆਂ ਔਰਤਾਂ ਨੂੰ ਵੀ ਲਾਭ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਔਰਤਾਂ ਦੀਆਂ ਲੋੜੀਂਦੀਆਂ ਫਾਰਮੈਲਿਟੀਜ਼ ਜਾਂ ਪ੍ਰਕਿਰਿਆਵਾਂ ਅਧੂਰੀਆਂ ਰਹਿ ਗਈਆਂ ਹਨ, ਉਹ ਉਨ੍ਹਾਂ ਨੂੰ ਪੂਰਾ ਕਰ ਲੈਣ। ਇਸ ਤੋਂ ਬਾਅਦ ਉਨ੍ਹਾਂ ਨੂੰ ਜੁਲਾਈ ਮਹੀਨੇ ਤੋਂ ਹੀ ਲਾਭ ਦੇਣ ਦੀ ਪ੍ਰਕਿਰਿਆ ਕੀਤੀ ਜਾਵੇਗੀ।

ਸਰਕਾਰ ਦਾ ਕਹਿਣਾ ਹੈ ਕਿ ਯੋਗ ਲਾਭਪਾਤਰੀ ਔਰਤਾਂ ਨੂੰ ਸਕੀਮ ਦਾ ਲਾਭ ਦੇਣ ਵਿੱਚ ਕਿਸੇ ਤਰ੍ਹਾਂ ਦੀ ਅਣਗਹਿਲੀ ਨਹੀਂ ਕੀਤੀ ਜਾਵੇਗੀ। ਇਸ ਐਲਾਨ ਨਾਲ ਉਹ ਔਰਤਾਂ ਰਾਹਤ ਮਹਿਸੂਸ ਕਰ ਸਕਦੀਆਂ ਹਨ, ਜਿਨ੍ਹਾਂ ਨੂੰ ਹੁਣ ਤੱਕ ₹1500-₹1,000 ਦੀ ਰਾਸ਼ੀ ਨਹੀਂ ਮਿਲੀ ਹੈ।

ਦੱਸ ਦਈਏ ਕਿ ਇਸ ਯੋਜਨਾ ਤਹਿਤ ਪੰਜਾਬ ਵਿੱਚ 75 ਲੱਖ ਤੋਂ ਵੱਧ ਔਰਤਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਅਤੇ ਰਜਿਸਟ੍ਰੇਸ਼ਨ ਅਜੇ ਵੀ ਜਾਰੀ ਹੈ। ਮਨ ਸਰਕਾਰ ਵੱਲੋਂ ਇਹ ਰਾਸ਼ੀ ਹੁਣ ਤੱਕ ਰਜਿਸਟਰ ਹੋਈਆਂ ਔਰਤਾਂ ਦੇ ਖਾਤਿਆਂ ‘ਚ ਤਿੰਨ ਵਾਰ ਟਰਾਂਸਫਰ ਕੀਤੀ ਜਾ ਚੁੱਕੀ ਹੈ।