Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

Punjab: ਦੋਸਤਾਂ ਨਾਲ ਸਵਿਮਿੰਗ ਪੂਲ ‘ਚ ਨਹਾਉਣ ਗਏ 15 ਸਾਲਾ ਬੱਚੇ ਦੀ ਮੌਤ

 

Punjab: ਦੋਸਤਾਂ ਨਾਲ ਸਵਿਮਿੰਗ ਪੂਲ ‘ਚ ਨਹਾਉਣ ਗਏ 15 ਸਾਲਾ ਬੱਚੇ ਦੀ ਮੌਤ

ਲੁਧਿਆਣਾ, 5 ਸਤੰਬਰ -: ਲੁਧਿਆਣਾ ‘ਚ ਦੋਸਤਾਂ ਨਾਲ ਸਵਿਮਿੰਗ ਪੂਲ ‘ਚ ਨਹਾਉਣ ਗਏ 15 ਸਾਲਾ ਬੱਚੇ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚਾ ਨਹਾਉਣ ਤੋਂ ਬਾਅਦ ਆਪਣੇ ਦੋਸਤ ਨਾਲ ਪੂਲ ਦੇ ਕਿਨਾਰੇ ਬੈਠਾ ਹੋਇਆ ਸੀ। ਇਸ ਦੌਰਾਨ ਉਸ ਨੂੰ ਬੇਚੈਨੀ ਮਹਿਸੂਸ ਹੋਣ ਲੱਗੀ ਅਤੇ ਉਹ ਦੋਸਤਾਂ ਦੇ ਕੋਲ ਹੀ ਡਿੱਗ ਪਿਆ। ਬੱਚੇ ਦੀ ਅਚਾਨਕ ਮੌਤ ਹੋਣ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਮਿਲੀ ਜਾਣਕਾਰੀ ਅਨੁਸਾਰ ਜਦੋਂ ਬੱਚੇ ਨੂੰ ਬੇਚੈਨੀ ਮਹਿਸੂਸ ਹੋਣ ਲੱਗੀ ਤਾਂ ਉਹ ਉੱਠ ਕੇ ਤੁਰਨ ਦੀ ਕੋਸ਼ਿਸ਼ ਕਰਨ ਲੱਗਾ। ਕੁਝ ਕਦਮ ਚੱਲਣ ਤੋਂ ਬਾਅਦ ਉਹ ਲੜਖੜਾ ਕੇ ਡਿੱਗ ਗਿਆ। ਡਿੱਗਣ ਤੋਂ ਬਚਣ ਲਈ ਉਹ ਤੁਰੰਤ ਮੁੜ ਉਸੇ ਥਾਂ ਬੈਠ ਗਿਆ। ਇਸ ਤੋਂ ਕੁਝ ਪਲਾਂ ਬਾਅਦ ਬੱਚੇ ਦੇ ਸੀਨੇ ਵਿੱਚ ਦਰਦ ਹੋਇਆ ਅਤੇ ਉਹ ਅਚਾਨਕ ਡਿੱਗ ਪਿਆ। ਉਸ ਦੇ ਦੋਸਤਾਂ ਨੇ ਤੁਰੰਤ ਉਸ ਨੂੰ ਸੰਭਾਲਿਆ ਅਤੇ CPR ਦੇਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਜਾਨ ਨਹੀਂ ਬਚ ਸਕੀ।

ਜਾਣਕਾਰੀ ਮੁਤਾਬਕ ਇਹ ਘਟਨਾ 29 ਅਗਸਤ ਦੀ ਦੱਸੀ ਜਾ ਰਹੀ ਹੈ, ਜਦਕਿ ਇਸ ਦੀ ਵੀਡੀਓ ਹੁਣ ਸਾਹਮਣੇ ਆਈ ਹੈ। ਮ੍ਰਿਤਕ ਬੱਚੇ ਦੀ ਪਛਾਣ ਬਿੰਦਰਾ ਕਾਲੋਨੀ ਦੇ ਰਹਿਣ ਵਾਲੇ ਵੰਸ਼ ਵਜੋਂ ਹੋਈ ਹੈ। ਪਰਿਵਾਰ ਵੱਲੋਂ ਬੱਚੇ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਅੱਜ ਸ਼ਨੀਵਾਰ ਨੂੰ ਉਸ ਦੇ ਮਾਤਾ-ਪਿਤਾ ਅਸਥੀਆਂ ਵਿਸਰਜਨ ਲਈ ਹਰਿਦੁਆਰ ਗਏ ਹੋਏ ਹਨ। ਬੱਚੇ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਫਿਲਹਾਲ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ।