Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

ਵਿਸ਼ਵ ਵਾਰਤਾ ਦੇ ਐਂਕਰ ਜਗਦੀਸ਼ ਸੰਧੂ ਦਾ ਦਿਹਾਂਤ ; ਅੰਤਿਮ ਸਸਕਾਰ ਅੱਜ ਲੁਧਿਆਣਾ ਵਿਖੇ

 

ਵਿਸ਼ਵ ਵਾਰਤਾ ਦੇ ਐਂਕਰ ਜਗਦੀਸ਼ ਸੰਧੂ ਦਾ ਦਿਹਾਂਤ ; ਅੰਤਿਮ ਸਸਕਾਰ ਅੱਜ ਲੁਧਿਆਣਾ ਵਿਖੇ

ਵਿਸ਼ਵ ਵਾਰਤਾ ਅਦਾਰੇ ਦੇ ਸੰਸਥਾਪਕ ਦਵਿੰਦਰਜੀਤ ਸਿੰਘ ਦਰਸ਼ੀ, ਮੈਨੇਜਿੰਗ ਐਡੀਟਰ ਗੁਰਪੁਨੀਤ ਸਿੰਘ ਸਿੱਧੂ ਤੇ ਵਿਸ਼ਵ ਵਾਰਤਾ ਸਟਾਫ ਵੱਲੋਂ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ, 9 ਸਤੰਬਰ- ਵਿਸ਼ਵ ਵਾਰਤਾ ਦੇ ਐਂਕਰ ਜਗਦੀਸ਼ ਸੰਧੂ ਦੀ ਮੌਤ ਹੋ ਗਈ ਹੈ, ਉਹਨਾਂ ਨੇ 42 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਜਗਦੀਸ਼ ਸੰਧੂ ਦਾ ਅੰਤਿਮ ਸਸਕਾਰ ਅੱਜ ਸ਼ਾਮ 4:30 ਵਜੇ ਸਲੇਮ ਟਾਬਰੀ ਬਾਈਪਾਸ, ਲੁਧਿਆਣਾ ਵਿਖੇ ਕੀਤਾ ਜਾਵੇਗਾ।

ਐਂਕਰ ਜਗਦੀਸ਼ ਸੰਧੂ ਦੀ ਮੌਤ ਤੇ ਵਿਸ਼ਵ ਵਾਰਤਾ ਅਦਾਰੇ ਦੇ ਸੰਸਥਾਪਕ ਦਵਿੰਦਰਜੀਤ ਸਿੰਘ ਦਰਸ਼ੀ, ਮੈਨੇਜਿੰਗ ਐਡੀਟਰ ਗੁਰਪੁਨੀਤ ਸਿੰਘ ਸਿੱਧੂ ਤੇ ਵਿਸ਼ਵ ਵਾਰਤਾ ਸਟਾਫ ਨੇ ਦੁੱਖ ਪ੍ਰਗਟਾਇਆ। ਦਵਿੰਦਰਜੀਤ ਸਿੰਘ ਦਰਸ਼ੀ ਨੇ ਕਿਹਾ ਇਸ ਦੁੱਖ ਦੀ ਘੜੀ ਵਿਚ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਤੇ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।”