Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

ਭੂਸ਼ਨ ਧਿਆਨਪੁਰੀ ਯਾਦਗਾਰੀ ਸਨਮਾਨ ਸਮਾਰੋਹ 6 ਸਤੰਬਰ ਨੂੰ

 

ਭੂਸ਼ਨ ਧਿਆਨਪੁਰੀ ਯਾਦਗਾਰੀ ਸਨਮਾਨ ਸਮਾਰੋਹ 6 ਸਤੰਬਰ ਨੂੰ

ਚੰਡੀਗੜ੍ਹ, 31 ਅਗਸਤ - ਸਵਪਨ ਫਾਊਂਡੇਸ਼ਨ, ਪਟਿਆਲਾ ਵੱਲੋਂ, ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਸਹਿਯੋਗ ਨਾਲ 6 ਸਤੰਬਰ 2026 ਨੂੰ ਪੰਜਾਬ ਕਲਾ ਭਵਨ, ਸੈਕਟਰ 16 ਚੰਡੀਗੜ੍ਹ ਵਿਖੇ ਉੱਘੇ ਸਾਹਿਤਕਾਰ ਡਾ. ਮਨਮੋਹਨ ਨੂੰ ‘ਭੂਸ਼ਨ ਧਿਆਨਪੁਰੀ ਯਾਦਗਾਰੀ, ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਉੱਘੇ ਵਿਦਵਾਨ ਡਾ. ਰੌਣਕੀ ਰਾਮ ਸ਼ਿਰਕਤ ਕਰ ਰਹੇ ਹਨ। ਪ੍ਰਧਾਨਗੀ ਮੰਡਲ ਵਿਚ ਸਵਰਨਜੀਤ ਸਵੀ, ਡਾ. ਮਨਜਿੰਦਰ ਸਿੰਘ, ਬਲੀਜੀਤ, ਡਾ. ਪ੍ਰਵੀਨ ਕੁਮਾਰ, ਬਲਵਿੰਦਰ ਉੱਤਮ ਸ਼ਾਮਿਲ ਹੋਣਗੇ। ਮਨਮੋਹਨ ਹੋਰਾਂ ਦੀ ਆਲੋਚਨਾ, ਖੋਜ ਅਤੇ ਚਿੰਤਨ ਬਾਰੇ ਖਾਲਸਾ ਕਾਲਜ, ਚੰਡੀਗੜ੍ਹ ਤੋੰ ਸਹਾਇਕ ਪ੍ਰੋਫੈਸਰ ਡਾ. ਤੇਜਿੰਦਰ ਸਿੰਘ, ਨਾਵਲ ਬਾਰੇ ਪੰਜਾਬ ਯੂਨੀਵਰਸਿਟੀ ਤੋਂ ਡਾ. ਰਵਿੰਦਰ ਕੌਰ ਅਤੇ ਕਵਿਤਾ ਬਾਰੇ ਸਰਕਾਰੀ ਕਾਲਜ, ਪੰਚਕੂਲਾ ਦੇ ਸਹਾਇਕ ਪ੍ਰੋਫੈਸਰ ਡਾ. ਹਰਪ੍ਰੀਤ ਸਿੰਘ ਪਰਚਾ ਪੜ੍ਹਨਗੇ। ਸੰਸਥਾ ਦੇ ਜਨਰਲ ਸਕੱਤਰ ਜਗਦੀਪ ਸਿੱਧੂ ਨੇ ਦੱਸਿਆ ਕਿ ਸਨਮਾਨਿਤ ਸ਼ਖ਼ਸੀਅਤ ਨੂੰ 51000 ਨਕਦ ਇਕ ਦੁਸ਼ਾਲਾ ਅਤੇ ਸਨਮਾਨ ਪੱਤਰ ਪ੍ਰਦਾਨ ਕੀਤਾ ਜਾਵੇਗਾ। ਉਹਨਾਂ ਅਗਾਂਹ ਕਿਹਾ ਕਿ ਇਸ ਸਨਮਾਨ ਸਮਾਰੋਹ ਵਿੱਚ ਪੰਜਾਬ ਭਰ ਤੋਂ ਸਾਹਿਤਕਾਰ ਤੇ ਸਾਹਿਤ ਪ੍ਰੇਮੀ ਸ਼ਿਰਕਤ ਕਰਨਗੇ ਅਤੇ ਇਸ ਸਾਮਗਮ ਦੇ ਕੋਆਰਡੀਨੇਟਰ ਸ਼ਾਇਰ ਸੁਖਵਿੰਦਰ ਸਿੱਧੂ ਹੋਣਗੇ।