Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

SC ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਏ ਰਵਨੀਤ ਸਿੰਘ ਬਿੱਟੂ

 

SC ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਏ ਰਵਨੀਤ ਸਿੰਘ ਬਿੱਟੂ

ਚੰਡੀਗੜ੍ਹ, 15 ਜੂਨ 2026 (ਵਿਸ਼ਵ ਵਾਰਤਾ) – ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਅੱਜ ਫਿਰ ਐੱਸ.ਸੀ. ਕਮਿਸ਼ਨ ਦੇ ਅੱਗੇ ਪੇਸ਼ ਨਹੀਂ ਹੋਏ। ਉਨ੍ਹਾਂ ਵੱਲੋਂ ਪੇਸ਼ ਹੋਏ ਵਕੀਲ ਨੇ ਦਲੀਲ ਦਿੱਤੀ ਕਿ ਬਿੱਟੂ ਅੱਜ-ਕੱਲ੍ਹ ਰੁੱਝੇ ਹੋਏ ਹਨ।

ਹਾਲਾਂਕਿ, ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਇਸ ਮਾਮਲੇ ਨੂੰ ਲੈ ਕੇ ਸਖ਼ਤ ਨਜ਼ਰ ਆਏ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਸਮਾਂ ਤੁਹਾਡੀ ਸਹੂਲਤ ਅਨੁਸਾਰ ਦਿੱਤਾ ਗਿਆ ਸੀ ਅਤੇ ਤੁਹਾਨੂੰ ਮਾਮਲੇ ਦੀ ਪੂਰੀ ਜਾਣਕਾਰੀ ਵੀ ਸੀ।ਕਮਿਸ਼ਨ ਨੇ ਹੁਣ ਰਵਨੀਤ ਸਿੰਘ ਬਿੱਟੂ ਨੂੰ 24 ਜੂਨ ਨੂੰ ਦੁਬਾਰਾ ਤਲਬ ਕੀਤਾ ਹੈ। ਇਸ ਦੇ ਨਾਲ ਹੀ, ਮਾਮਲੇ ਨਾਲ ਸਬੰਧਤ ਜਾਣਕਾਰੀ ਦੇਣ ਲਈ ਸੰਗਰੂਰ ਦੇ ਐੱਸ.ਪੀ. ਰਾਜੇਸ਼ ਸਿੰਘ ਛਿੱਬਰ ਵੀ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ।

ਦੱਸ ਦਈਏ ਕਿ ਨਗਰ ਨਿਗਮ ਚੋਣਾਂ ਦੌਰਾਨ ਇੱਕ ਪੁਲਿਸ ਅਧਿਕਾਰੀ ਵਿਰੁੱਧ ਜਾਤੀਵਾਦੀ ਟਿੱਪਣੀ ਕਰਨ ਦੇ ਦੋਸ਼ਾਂ ਤਹਿਤ ਰਵਨੀਤ ਬਿੱਟੂ ਨੂੰ ਤਲਬ ਕੀਤਾ ਗਿਆ ਸੀ। ਰਵਨੀਤ ਬਿੱਟੂ ਨੂੰ 4 ਜੂਨ 2026 ਨੂੰ ਪੇਸ਼ ਹੋਣ ਦਾ ਆਦੇਸ਼ ਦਿੱਤਾ ਗਿਆ ਸੀ। ਹਾਲਾਂਕਿ, ਨਿੱਜੀ ਕਾਰਨਾਂ ਅਤੇ ਦਿੱਲੀ ਵਿੱਚ ਜ਼ਰੂਰੀ ਰੁੱਝੇਵਿਆਂ ਦੇ ਚਲਦਿਆਂ ਉਹ ਖ਼ੁਦ ਪੇਸ਼ ਨਹੀਂ ਹੋਏ। ਇਸ ਦੀ ਬਜਾਏ ਉਨ੍ਹਾਂ ਦੇ ਵਕੀਲ ਪੇਸ਼ ਹੋਏ। ਉਨ੍ਹਾਂ ਨੇ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨਾਲ ਬਿੱਟੂ ਦੀ ਗੱਲ ਕਰਵਾਈ ਅਤੇ ਉਨ੍ਹਾਂ ਦੇ ਰੁੱਝੇਵਿਆਂ ਦੀ ਜਾਣਕਾਰੀ ਦਿੱਤੀ। ਨਾਲ ਹੀ ਅਗਲੀ ਤਾਰੀਖ਼ ਦੇਣ ਦੀ ਬੇਨਤੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ 15 ਜੂਨ 2026 ਨੂੰ ਦੁਬਾਰਾ ਪੇਸ਼ ਹੋਣ ਲਈ ਗਿਆ ਸੀ। ਪਰ ਅੱਜ ਵੀ ਉਹ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਏ, ਹੁਣ ਉਨ੍ਹਾਂ ਨੂੰ 24 ਜੂਨ ਨੂੰ ਦੁਬਾਰਾ ਤਲਬ ਕੀਤਾ ਗਿਆ ਹੈ।