Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

ਸੀ.ਐਮ. ਦੀ ਯੋਗਸ਼ਾਲਾ ਵਿੱਚ ਹਿੱਸਾ ਲੈ ਕੇ ਮਨੁੱਖ ਹਮੇਸ਼ਾਂ ਸਰੀਰਕ ਅਤੇ ਮਾਨਸਿਕ ਤੌਰ ਤੇ ਰਹਿ ਸਕਦਾ ਹੈ ਤੰਦਰੁਸਤ –ਐਸ.ਡੀ.ਐਮ. ਮੋਹਾਲੀ

 

 

ਸੀ.ਐਮ. ਦੀ ਯੋਗਸ਼ਾਲਾ ਵਿੱਚ ਹਿੱਸਾ ਲੈ ਕੇ ਮਨੁੱਖ ਹਮੇਸ਼ਾਂ ਸਰੀਰਕ ਅਤੇ ਮਾਨਸਿਕ ਤੌਰ ਤੇ ਰਹਿ ਸਕਦਾ ਹੈ ਤੰਦਰੁਸਤ –ਐਸ.ਡੀ.ਐਮ. ਮੋਹਾਲੀ

ਟ੍ਰੇਨਰ ਸੰਜੇ ਸਲੂਜਾ ਮੋਹਾਲੀ ਵਿਖੇ ਰੋਜ਼ਾਨਾ 6 ਯੋਗਾ ਕਲਾਸਾਂ ਲਗਾ ਕੇ ਲੋਕਾਂ ਨੂੰ ਨਰੋਈ ਸਿਹਤ ਪ੍ਰਤੀ ਕਰ ਰਹੇ ਨੇ ਜਾਗਰੂਕ

 

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 15 ਜੂਨ, 2026 (ਸਤੀਸ਼ ਕੁਮਾਰ ਪੱਪੀ):- ਦਮਨਦੀਪ ਕੌਰ, ਐਸ.ਡੀ.ਐਮ. ਵੱਲੋਂ ਦੱਸਿਆ ਗਿਆ ਕਿ ਸੀ.ਐਮ ਦੀ ਯੋਗਸ਼ਾਲਾ ਤਹਿਤ ਲਾਏ ਜਾ ਰਹੇ ਯੋਗਾ ਸੈਸ਼ਨਾਂ ਵਿੱਚ ਲੋਕ ਨਿਯਮਿਤ ਤੌਰ ‘ਤੇ ਹਮੇਸ਼ਾਂ ਲਈ ਬਿਮਾਰੀਆਂ ਤੋਂ ਛੁਟਕਾਰਾ ਪਾ ਕੇ, ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿ ਸਕਦੇ ਹਨ। ਯੋਗ ਰਾਹੀਂ ਪੁਰਾਣੇ ਰੋਗਾਂ ਤੋਂ ਮੁਕਤੀ ਪਾਈ ਜਾ ਸਕਦੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਮੋਹਾਲੀ ਵਿਖੇ ਟ੍ਰੇਨਰ ਸੰਜੇ ਸਲੂਜਾ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਰੋਜ਼ਾਨਾ 6 ਯੋਗਾ ਸੈਸ਼ਨ ਲਗਾਏ ਜਾ ਰਹੇ ਹਨ। ਉਨ੍ਹਾਂ ਵੱਲੋਂ ਯੋਗਾ ਅਭਿਆਸ ਦੌਰਾਨ ਲੋਕਾਂ ਨੂੰ ਯੋਗਾ ਦੇ ਲਾਭ ਦੱਸਦੇ ਹੋਏ ਯੋਗਾ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਟ੍ਰੇਨਰ ਸੰਜੇ ਸਲੂਜਾ ਵੱਲੋਂ ਮੋਹਾਲੀ ਦੇ ਪਾਰਕ 34, ਫੇਜ਼ 10 ਵਿਖੇ ਪਹਿਲੀ ਕਲਾਸ ਸਵੇਰੇ 5.00 ਤੋਂ 6.00 ਵਜੇ ਤੱਕ ਅਤੇ ਦੂਸਰੀ ਕਲਾਸ ਬੀਵਰੇਲੀ ਗੋਲਫ ਐਵਿਨਿਊ ਫੇਜ਼ 11 ਵਿਖੇ ਸਵੇਰੇ 6.05 ਤੋਂ 7.05 ਵਜੇ ਤੱਕ, ਤੀਸਰੀ ਕਲਾਸ ਸਨਾਤਨ ਧਰਮ ਮੰਦਿਰ, ਸੈਕਟਰ 48 ਸੀ ਵਿਖੇ ਸਵੇਰੇ 8.10 ਤੋਂ 9.10 ਵਜੇ ਤੱਕ, ਚੌਥੀ ਕਲਾਸ ਸਪੋਰਟਸ ਕੰਪਲੈਕਸ ਫੇਜ਼ 11 ਵਿਖੇ ਸ਼ਾਮ 4.00 ਤੋਂ 5.00 ਵਜੇ ਤੱਕ, ਪੰਜਵੀਂ ਕਲਾਸ ਪਾਰਕ ਨੰ: 12, ਫੇਜ਼ 10 ਮੋਹਾਲੀ ਵਿਖੇ ਸ਼ਾਮ ਤੋਂ 5.15 ਵਜੇ ਤੋਂ 6.15 ਤੱਕ ਅਤੇ ਛੇਵੀਂ ਕਲਾਸ ਸਿਲਵੀ ਪਾਰਕ, ਫੇਜ਼ 10 ਮੋਹਾਲੀ ਵਿਖੇ ਸ਼ਾਮ 6.30 ਤੋਂ 7.30 ਵਜੇ ਤੱਕ ਲਾਈ ਜਾਂਦੀ ਹੈ।

ਟ੍ਰੇਨਰ ਸੰਜੇ ਸਲੂਜਾ ਨੇ ਕਿਹਾ ਕਿ ਲੋਕ ਆਪਣੀ ਰੋਗ ਨਿਰੋਧਕ ਸਮਰੱਥਾ ਵਧਾਉਣ ਅਤੇ ਤਣਾਅ ਮੁਕਤ ਰਹਿਣ ਲਈ ਯੋਗਾ ਦਾ ਸਹਾਰਾ ਲੈ ਰਹੇ ਹਨ। ਰੋਜ਼ਾਨਾ ਕੀਤਾ ਜਾਣ ਵਾਲਾ ਯੋਗ ਅਭਿਆਸ ਮਨ ਅਤੇ ਸਰੀਰ ਨੂੰ ਸੰਤੁਸ਼ਟ ਰੱਖਣ ਵਿਚ ਸਹਾਇਤਾ ਕਰਦਾ ਹੈ। ਜਿਹੜਾ ਵਿਅਕਤੀ ਯੋਗਾ ਕਰ ਰਿਹਾ ਹੈ, ਉਹ ਉਸ ਵਿਅਕਤੀ ਨਾਲੋਂ ਸਿਹਤਮੰਦ ਅਤੇ ਖੁਸ਼ ਹੈ ਜੋ ਯੋਗਾ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਨਿਯਮਿਤ ਤੌਰ ‘ਤੇ ਯੋਗਾ ਕਰਨ ਨਾਲ ਸਰੀਰ, ਮਨ ਅਤੇ ਆਤਮਾ ਸੰਤੁਸ਼ਟ ਰਹਿੰਦੀਆਂ ਹਨ। ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਦਫਤਰ, ਘਰ ਅਤੇ ਘਰੈਲੂ ਕਾਰਨਾਂ ਕਾਰਨ ਪ੍ਰੇਸ਼ਾਨ ਹਨ, ਉਨ੍ਹਾਂ ਵਿੱਚ ਤਣਾਅ ਹੈ, ਜਿਸ ਕਾਰਨ ਉਹ ਹੌਲੀ ਹੌਲੀ ਮਾਨਸਿਕ ਰੋਗਾਂ ਵਿੱਚ ਘਿਰ ਜਾਂਦੇ ਹਨ। ਪਰ ਅਜਿਹੀ ਸਥਿਤੀ ਵਿਚ ਯੋਗਾ ਦੀ ਮਹੱਤਤਾ ਨੂੰ ਸਮਝਿਆ ਜਾ ਸਕਦਾ ਹੈ, ਯੋਗਾ ਅਭਿਆਸ ਨਾਲ ਸਾਰੇ ਤਰ੍ਹਾਂ ਦੇ ਤਨਾਅ ਤੋਂ ਮੁਕਤੀ ਪਾਈ ਜਾ ਸਕਦੀ ਹੈ। ਟ੍ਰੇਨਰ ਨੇ ਕਿਹਾ ਕਿ ਮਨ ਨੂੰ ਸ਼ਾਂਤ ਰੱਖਣ ਲਈ ਯੋਗਾ ਤੋਂ ਵਧੀਆ ਕੁਝ ਵੀ ਨਹੀਂ ਹੈ।