Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

ਅੰਮ੍ਰਿਤਸਰ ਵਿੱਚ ‘ਕਾਕਰੋਚ ਜਨਤਾ ਪਾਰਟੀ’ ਵੱਲੋਂ ਕੀਤਾ ਗਿਆ ਵਿਰੋਧ ਪ੍ਰਦਰਸ਼ਨ

  

ਅੰਮ੍ਰਿਤਸਰ ਵਿੱਚ ‘ਕਾਕਰੋਚ ਜਨਤਾ ਪਾਰਟੀ’ ਵੱਲੋਂ ਕੀਤਾ ਗਿਆ ਵਿਰੋਧ ਪ੍ਰਦਰਸ਼ਨ

– ਗੋਲਡਨ ਗੇਟ ‘ਤੇ ਹੋਇਆ ਨੌਜਵਾਨਾਂ ਦਾ ਵੱਡਾ ਇਕੱਠ!

ਅੰਮ੍ਰਿਤਸਰ, 13 ਜੂਨ 2026  : ਕਾਕਰੋਚ ਜਨਤਾ ਪਾਰਟੀ ਵੱਲੋਂ ਅੱਜ ਅੰਮ੍ਰਿਤਸਰ ਵਿੱਚ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਦੁਪਹਿਰ ਵੇਲੇ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਇਸ ਤੋਂ ਬਾਅਦ ਉਹ ਕਾਰ ਰਾਹੀਂ ਗੋਲਡਨ ਗੇਟ ਆਏ, ਜਿੱਥੇ ਪ੍ਰਦਰਸ਼ਨ ਲਈ ਭੀੜ ਇਕੱਠੀ ਹੋਈ। ਲਗਭਗ ਦੋ ਘੰਟੇ ਕਾਕਰੋਚ ਜਨਤਾ ਪਾਰਟੀ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ।

ਉਨ੍ਹਾਂ ਕਿਹਾ “ਮੈਂ ਬਿਲਕੁਲ ਸਮੇਂ ਸਿਰ ਇੱਥੇ ਆਇਆ ਸੀ, ਪਰ ਮੈਂ ਟ੍ਰੈਫਿਕ ਵਿੱਚ ਫਸ ਗਿਆ। ਸਾਡੇ ਲਈ ਕੋਈ ਸੁਰੱਖਿਆ ਨਹੀਂ ਹੈ ਅਤੇ ਨਾ ਹੀ ਪੁਲਿਸ ਨੇ ਸਾਨੂੰ ਕੋਈ ਵਿਸ਼ੇਸ਼ ਐਸਕਾਰਟ ਦਿੱਤਾ ਹੈ।” ਗੋਲਡਨ ਗੇਟ ‘ਤੇ ਸਟੇਜ ਤੋਂ ਨੌਜਵਾਨਾਂ ਨੇ “ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਸਤੀਫ਼ਾ ਦਿਓ…” ਅਤੇ “ਕਾਕਰੋਚ ਜਨਤਾ ਪਾਰਟੀ ਜ਼ਿੰਦਾਬਾਦ” ਦੇ ਨਾਅਰੇ ਲਗਾਏ।

ਅਭਿਜੀਤ ਨੇ ਕਿਹਾ “ਦੇਸ਼ ਵਿੱਚ ਜਦੋਂ ਵੀ ਕਦੇ ਕੋਈ ਅੰਦੋਲਨ ਹੁੰਦਾ ਹੈ, ਉਸ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਯੋਗਦਾਨ ਰਹਿੰਦਾ ਹੈ। ਇਸ ਲਈ, ਅਸੀਂ ਪੰਜਾਬ ਵਿੱਚ ਅੰਮ੍ਰਿਤਸਰ ਨੂੰ ਪ੍ਰਦਰਸ਼ਨ ਲਈ ਚੁਣਿਆ। ਜਦੋਂ ਤੱਕ ਧਰਮਿੰਦਰ ਪ੍ਰਧਾਨ ਅਸਤੀਫ਼ਾ ਨਹੀਂ ਦੇ ਦਿੰਦੇ, ਉਦੋਂ ਤੱਕ ਅਸੀਂ ਪ੍ਰਦਰਸ਼ਨ ਕਰਦੇ ਰਹਾਂਗੇ।”

ਉਨ੍ਹਾਂ ਕਿਹਾ “ਅੱਜ ਅਸੀਂ ਅੰਮ੍ਰਿਤਸਰ ਵਿੱਚ ਇਕੱਠੇ ਹੋਏ ਹਾਂ। ਕੱਲ੍ਹ ਮੈਂ ਬੈਂਗਲੁਰੂ ਜਾ ਰਿਹਾ ਹਾਂ, ਪਰਸੋਂ ਜੈਪੁਰ ਜਾ ਰਹੇ ਹਾਂ। ਜਿੱਥੇ-ਜਿੱਥੇ ਅਸੀਂ ਜਾ ਸਕਦੇ ਹਾਂ, ਉੱਥੇ ਜਾਵਾਂਗੇ ਅਤੇ ਆਵਾਜ਼ ਬੁਲੰਦ ਕਰਾਂਗੇ।” ਕਰੀਬ ਸਾਢੇ 5 ਵਜੇ ਪਾਰਟੀ ਵੱਲੋਂ ਪ੍ਰਦਰਸ਼ਨ ਖ਼ਤਮ ਹੋ ਗਿਆ ਅਤੇ ਅਭਿਜੀਤ ਰਵਾਨਾ ਹੋ ਗਏ।