Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

“ਹੁਣ ਭਾਜਪਾ ਨਹੀਂ ਬਣੇਗਾ ਅਕਾਲੀ ਦਲ ਦਾ ਛੋਟਾ ਭਰਾ”- ਕੇਂਦਰੀ ਮੰਤਰੀ ਹਰਦੀਪ ਪੁਰੀ

  

“ਹੁਣ ਭਾਜਪਾ ਨਹੀਂ ਬਣੇਗਾ ਅਕਾਲੀ ਦਲ ਦਾ ਛੋਟਾ ਭਰਾ”- ਕੇਂਦਰੀ ਮੰਤਰੀ ਹਰਦੀਪ ਪੁਰੀ

ਲੁਧਿਆਣਾ ,13 ਜੂਨ 2026 : ਕੇਂਦਰੀ ਮੰਤਰੀ ਹਰਦੀਪ ਪੂਰੀ ਅੱਜ ਲੁਧਿਆਣਾ ਪਹੁੰਚੇ ਉਨ੍ਹਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਦੇ ਜਿੱਥੇ ਰਿਕਾਰਡ ਦੱਸੇ ਗਏ ਉੱਥੇ ਹੀ ਉਹਨਾਂ ਦੱਸਿਆ ਕਿ ਨਰਿੰਦਰ ਮੋਦੀ ਦੇਸ਼ ਦੇ ਅਜਿਹੇ ਪ੍ਰਧਾਨ ਮੰਤਰੀ ਬਣ ਗਏ ਹਨ ਜਿਨਾਂ ਵੱਲੋਂ ਸਭ ਤੋਂ ਜਿਆਦਾ ਲੰਬਾ ਸਮਾਂ ਇਸ ਅਹੁਦੇ ਤੇ ਰਿਹਾ ਗਿਆ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਅਸੀਂ ਦੇਸ਼ ਦੀ ਅਰਥ ਵਿਵਸਥਾ ਨੂੰ ਸੁਧਾਰਨ ਲਈ ਅਨੇਕਾਂ ਕੰਮ ਕੀਤੇ ਹਨ ।

ਪੈਟਰੋਲ – ਡੀਜ਼ਲ ਦੀ ਕਿੱਲਤ ‘ਤੇ ਉਹਨਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਦੇ ਵਿੱਚ ਕੋਈ ਕਮੀ ਨਹੀਂ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਹੁਣ ਅਸੀਂ ਆਪਣੀ ਐਲਪੀਜੀ ਬਣਾ ਰਹੇ ਹਨ ਪਹਿਲਾਂ ਘੱਟ ਵੰਡ ਰਹੀ ਸੀ ਹੁਣ ਅਸੀਂ ਇਸ ਦੀ ਸਮਰੱਥਾ ਵਧਾ ਦਿੱਤੀ ਹੈ ਤਾਂ ਜੋ ਅਸੀਂ ਵਿਦੇਸ਼ਾਂ ਤੇ ਨਿਰਭਰ ਨਾ ਹੋਈਏ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸਾਡੀ ਸਪਲਾਈ ਚੇਨ ਦੇ ਵਿੱਚ ਕੋਈ ਵੀ ਕਮੀ ਨਹੀਂ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਨ ਕਿ ਲੋਕਾਂ ਨੂੰ ਪਾਈਪ ਗੈਸ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਉਹਨਾਂ ਕਿਹਾ ਕਿ ਫਲੈਕਸ ਫਿਊਲ ਦੀ ਸ਼ੁਰੂਆਤ ਕੀਤੀ ਗਈ ਹੈ। ਹੀਰੋ ਦੇ ਕਈ ਮੋਟਰਸਾਈਕਲ ਅਤੇ ਸਜੂਕੀ ਦੀ ਗੱਡੀ ਇਸ ਤੇਲ ਦੇ ਲਈ ਕਾਰਗਰ ਹੈ।

ਅਕਾਲੀ ਦਲ ਦੇ ਨਾਲ ਗਠਜੋੜ ਬਾਰੇ ਪੁੱਛੇ ਗਏ ਸਵਾਲ ਨੂੰ ਲੈ ਕੇ ਉਹਨਾਂ ਕਿਹਾ ਕਿ ਹੁਣ ਛੋਟੇ ਅਤੇ ਵੱਡੇ ਭਾਈ ਵਾਲੀ ਗੱਲ ਨਹੀਂ ਹੈ। ਉਹਨਾਂ ਕਿਹਾ ਕਿ ਕਈ ਲੀਡਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਬਿਆਨ ਵੀ ਦੇ ਰਹੇ ਹਨ। ਪਰ ਉਹ ਰਾਜਨੀਤੀ ਤੌਰ ਤੇ ਕੁਝ ਨਹੀਂ ਕਹਿਣਗੇ। ਭਾਜਪਾ ਹਾਈਕਮਾਂਡ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਪੰਜਾਬ ਵਿੱਚ ਪਾਰਟੀ ਇਕੱਲਿਆਂ ਚੋਣ ਲੜੇਗੀ।

ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਬੰਗਾਲ ਨੂੰ ਜਿੱਤਣਾ ਬਹੁਤ ਵੱਡਾ ਚੈਲੇੰਜ ਸੀ। ਉਹਨਾਂ ਵਿਰੋਧੀਆਂ ਤੇ ਵੀ ਸਵਾਲ ਖੜੇ ਕੀਤੇ, ਉਹਨਾਂ ਕਿਹਾ ਕਿ ਇੱਕ ਯੂਥ ਦੇ ਆਗੂ ਆ ਕੇ ਭਾਰਤ ਦੀ ਅਰਥ ਵਿਵਸਥਾ ਨੂੰ ਡੈਡ ਇਕੋਨਮੀ ਦੱਸ ਰਹੇ ਸਨ। ਕੇਂਦਰੀ ਮੰਤਰੀ ਨੇ ਕਿਹਾ ਕਿ ਅਸੀਂ ਪੈਟਰੋਲ ਅਤੇ ਡੀਜ਼ਲ ਤੇ ਸਭ ਤੋਂ ਘੱਟ ਰੇਟ ਵਧਾਏ ਹਨ। ਜਪਾਨ ਤੋਂ ਬਾਅਦ ਪੂਰੇ ਵਿਸ਼ਵ ਦੇ ਵਿੱਚ ਭਾਰਤ ਅਜਿਹਾ ਮੁਲਕ ਹੈ ਜਿਸ ਨੇ ਪੈਟਰੋਲ ਤੇ ਡੀਜ਼ਲ ਤੇ ਘੱਟ ਕੀਮਤ ਵਧਾਈ ਹੈ। ਸਗੋਂ ਮਈ ਮਹੀਨੇ ਦੇ ਵਿੱਚ ਅਸੀਂ ਵੈਟ ਘਟਾ ਕੇ ਲੋਕਾਂ ਨੂੰ ਰਾਹਤ ਦਿੱਤੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਸ਼੍ਰੀ ਲੰਕਾ, ਬੰਗਲਾਦੇਸ਼, ਪਾਕਿਸਤਾਨ, ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਪੈਟਰੋਲ ਡੀਜ਼ਲ ਤੇ 40 ਤੋਂ ਲੈ ਕੇ 80 ਫੀਸਦੀ ਤੱਕ ਦਾ ਵਾਧਾ ਹੋਇਆ ਹੈ।