Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

ਸੁਲਤਾਨਪੁਰ ਲੋਧੀ ‘ਚ ਇੱਕ ਮਾਂ ਨੇ ਗੁਆਏ ਆਪਣੇ ਪੰਜੇ ਪੁੱਤ, ਇਲਾਕੇ ‘ਚ ਛਾਇਆ ਗਹਿਰਾ ਸੋਗ

 

IMG

ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿੱਚ ਨਸ਼ੇ ਦੀ ਭਿਆਨਕ ਸਮੱਸਿਆ ਨੇ ਇੱਕ ਹੋਰ ਪਰਿਵਾਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਇੱਕ ਮਾਂ, ਜਿਸ ਦੇ ਚਾਰ ਪੁੱਤ ਪਹਿਲਾਂ ਹੀ ਨਸ਼ੇ ਕਾਰਨ ਆਪਣੀ ਜਾਨ ਗੁਆ ਚੁੱਕੇ ਸਨ, ਹੁਣ ਆਪਣੇ ਪੰਜਵੇਂ ਪੁੱਤ ਨੂੰ ਵੀ ਗੁਆ ਬੈਠੀ ਹੈ। ਮੀਡੀਆ ਵਿੱਚ ਮਾਮਲਾ ਉੱਠਣ ਤੋਂ ਬਾਅਦ ਪ੍ਰਸ਼ਾਸਨ ਨੇ ਹਰਕਤ ਕਰਦਿਆਂ ਨੌਜਵਾਨ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ, ਪਰ ਹਾਲਤ ਵਿਗੜਣ ਕਾਰਨ ਉਸਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ। ਉੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮਾਂ ਦਾ ਦੁੱਖ ਬਿਆਨ ਤੋਂ ਪਰੇ ਹੈ, ਜਿਸ ਨੇ ਆਪਣੇ ਸਾਰੇ ਪੁੱਤ ਆਪਣੀਆਂ ਅੱਖਾਂ ਦੇ ਸਾਹਮਣੇ ਗੁਆ ਦਿੱਤੇ। ਘਰ ਵਿੱਚ ਹੁਣ ਸਿਰਫ਼ ਇੱਕ ਛੋਟਾ ਪੋਤਾ ਬਚਿਆ ਹੈ, ਜਦਕਿ ਮ੍ਰਿਤਕ ਦੇ ਪਿੱਛੇ ਉਸ ਦੀ ਪਤਨੀ ਅਤੇ ਦੋ ਨਿੱਕੇ ਬੱਚੇ ਹਨ, ਜੋ ਹੁਣ ਬਿਨਾ ਸਹਾਰੇ ਦੇ ਰਹਿ ਗਏ ਹਨ।

ਦੁੱਖੀ ਮਾਂ ਨੇ ਰੋਂਦਿਆਂ ਅਪੀਲ ਕੀਤੀ ਕਿ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਕਿਸੇ ਮਾਂ ਨੂੰ ਇਹ ਦਰਦ ਨਾ ਸਹਿਣਾ ਪਵੇ। ਇਹ ਘਟਨਾ ਇੱਕ ਵੱਡਾ ਸਵਾਲ ਖੜ੍ਹਾ ਕਰਦੀ ਹੈ ਕਿ ਆਖ਼ਿਰ ਨਸ਼ੇ ਦੇ ਖ਼ਿਲਾਫ਼ ਢੁਕਵੇਂ ਕਦਮ ਕਦੋਂ ਚੁੱਕੇ ਜਾਣਗੇ ਅਤੇ ਕੀ ਪ੍ਰਸ਼ਾਸਨ ਸਿਰਫ਼ ਵੱਡੀਆਂ ਘਟਨਾਵਾਂ ਤੋਂ ਬਾਅਦ ਹੀ ਜਾਗਦਾ ਰਹੇਗਾ?