Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

ਹਾਲੀਵੁੱਡ ਸਿਤਾਰਿਆਂ ਨੂੰ ਨਸ਼ਾ ਸਪਲਾਈ ਕਰਨ ਵਾਲੀ ਪੰਜਾਬੀ ਮੂਲ ਦੀ 'ਕੇਟਾਮਾਈਨ ਕੁਵੀਨ' ਨੂੰ 15 ਸਾਲ ਦੀ ਕੈਦ

 

IMG

ਅਮਰੀਕਾ ਦੀ ਇੱਕ ਫੈਡਰਲ ਕੋਰਟ ਨੇ ਪੰਜਾਬੀ ਮੂਲ ਦੀ ਜਸਵੀਨ ਸੰਘਾ, ਜੋ ਕਿ ਹਾਲੀਵੁੱਡ ਵਿੱਚ 'ਕੇਟਾਮਾਈਨ ਕੁਵੀਨ' ਦੇ ਨਾਂ ਨਾਲ ਬਦਨਾਮ ਹੈ, ਨੂੰ 15 ਸਾਲ ਦੀ ਸਖ਼ਤ ਸਜ਼ਾ ਸੁਣਾਈ ਹੈ। ਲਾਸ ਏਂਜਲਸ ਦੀ ਅਦਾਲਤ ਨੇ ਜਸਵੀਨ ਨੂੰ ਮਸ਼ਹੂਰ 'ਫ੍ਰੈਂਡਸ' ਸੀਰੀਜ਼ ਦੇ ਅਦਾਕਾਰ ਮੈਥਿਊ ਪੈਰੀ ਦੀ ਮੌਤ ਲਈ ਜ਼ਿੰਮੇਵਾਰ ਮੰਨਦਿਆਂ ਇਹ ਫੈਸਲਾ ਸੁਣਾਇਆ। ਜੱਜ ਸ਼ੇਰਿਲਿਨ ਪੀਸ ਗਾਰਨੇਟ ਨੇ ਸਜ਼ਾ ਸੁਣਾਉਂਦੇ ਹੋਏ ਟਿੱਪਣੀ ਕੀਤੀ ਕਿ ਸੰਘਾ ਨੇ ਹਾਈ-ਪ੍ਰੋਫਾਈਲ ਗਾਹਕਾਂ ਨੂੰ ਮੌਤ ਦਾ ਸਾਮਾਨ ਵੇਚ ਕੇ ਬੇਹੱਦ ਆਲੀਸ਼ਾਨ ਅਤੇ ਲਗਜ਼ਰੀ ਜ਼ਿੰਦਗੀ ਬਤੀਤ ਕੀਤੀ।


ਅਦਾਲਤੀ ਕਾਰਵਾਈ ਦੌਰਾਨ ਇਹ ਸਾਬਤ ਹੋਇਆ ਕਿ ਅਦਾਕਾਰ ਮੈਥਿਊ ਪੈਰੀ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਸੀ, ਜਿਸ ਨੂੰ ਜਸਵੀਨ ਸੰਘਾ ਨੇ ਹੀ ਕੇਟਾਮਾਈਨ ਸਪਲਾਈ ਕੀਤੀ ਸੀ। ਜਸਵੀਨ ਨੇ ਪੈਰੀ ਨੂੰ ਲਗਭਗ 10 ਲੱਖ ਰੁਪਏ ਵਿੱਚ ਇਹ ਡਰੱਗ ਵੇਚੀ ਸੀ। ਸਤੰਬਰ 2025 ਵਿੱਚ ਉਸ ਨੇ ਅਦਾਲਤ ਸਾਹਮਣੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ, ਜਿਸ ਤੋਂ ਬਾਅਦ 8 ਅਪ੍ਰੈਲ ਨੂੰ ਅਦਾਲਤ ਨੇ ਉਸ ਨੂੰ 15 ਸਾਲ ਲਈ ਜੇਲ੍ਹ ਭੇਜਣ ਦਾ ਹੁਕਮ ਦਿੱਤਾ।


ਜਸਵੀਨ ਸੰਘਾ ਦਾ ਪਰਿਵਾਰਕ ਪਿਛੋਕੜ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਫਿਲੌਰ ਨਾਲ ਜੁੜਿਆ ਹੋਇਆ ਹੈ।


ਜਸਵੀਨ ਦਾ ਜਨਮ 22 ਜੁਲਾਈ 1983 ਨੂੰ ਲੰਡਨ ਵਿੱਚ ਹੋਇਆ। ਉਸ ਦੇ ਪਿਤਾ ਬਲਜੀਤ ਸਿੰਘ ਅਤੇ ਮਾਤਾ ਨੀਲਮ ਸਿੰਘ ਵੱਡੇ ਉਦਯੋਗਪਤੀ ਸਨ। ਉਹ ਅਮਰੀਕਾ ਅਤੇ ਬ੍ਰਿਟੇਨ ਦੀ ਦੋਹਰੀ ਨਾਗਰਿਕ ਹੈ। ਉਸ ਦਾ ਬਚਪਨ ਕੈਲੀਫੋਰਨੀਆ ਦੇ ਮਸ਼ਹੂਰ ਇਲਾਕੇ ਕੈਲਾਬਾਸਾਸ ਵਿੱਚ ਬੀਤਿਆ।


ਉਹ ਇੰਸਟਾਗ੍ਰਾਮ 'ਤੇ ਖੁਦ ਨੂੰ ਇੱਕ 'ਆਰਟ ਕਿਊਰੇਟਰ' ਵਜੋਂ ਪੇਸ਼ ਕਰਦੀ ਸੀ ਅਤੇ ਮਹਿੰਗੇ ਪਰਸ, ਬ੍ਰਾਂਡਿਡ ਬੈਗਸ ਅਤੇ ਵਿਦੇਸ਼ੀ ਛੁੱਟੀਆਂ ਦੀਆਂ ਤਸਵੀਰਾਂ ਪਾ ਕੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਸੀ।


ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਸਾਲ 2019 ਵਿੱਚ ਕੋਡੀ ਮੈਕਲੌਰੀ ਨਾਂ ਦੇ ਵਿਅਕਤੀ ਦੀ ਮੌਤ ਵੀ ਜਸਵੀਨ ਵੱਲੋਂ ਵੇਚੀ ਗਈ ਕੇਟਾਮਾਈਨ ਦੀ ਓਵਰਡੋਜ਼ ਕਾਰਨ ਹੋਈ ਸੀ। ਹਾਲੀਵੁੱਡ ਦੇ ਕਈ ਹੋਰ ਸੈਲੀਬ੍ਰਿਟੀਜ਼ ਵੀ ਉਸ ਦੇ ਪੱਕੇ ਗਾਹਕ ਸਨ। ਮਾਰਚ 2024 ਵਿੱਚ ਪਹਿਲੀ ਵਾਰ ਗ੍ਰਿਫ਼ਤਾਰ ਹੋਣ ਤੋਂ ਬਾਅਦ, ਉਹ ਅਗਸਤ 2024 ਵਿੱਚ ਫਿਰ ਪੁਲਿਸ ਦੇ ਅੜਿੱਕੇ ਚੜ੍ਹ ਗਈ ਸੀ।


ਅਦਾਲਤ ਦੇ ਇਸ ਫੈਸਲੇ ਨੇ ਹਾਲੀਵੁੱਡ ਵਿੱਚ ਚੱਲ ਰਹੇ ਡਰੱਗ ਰੈਕੇਟ ਅਤੇ ਸੈਲੀਬ੍ਰਿਟੀਜ਼ ਦੇ ਲਾਈਫਸਟਾਈਲ ਪਿੱਛੇ ਲੁਕੇ ਕਾਲੇ ਸੱਚ ਨੂੰ ਇੱਕ ਵਾਰ ਫਿਰ ਦੁਨੀਆ ਦੇ ਸਾਹਮਣੇ ਲਿਆਂਦਾ ਹੈ।