
ਸ੍ਰੀ ਅਨੰਦਪੁਰ ਸਾਹਿਬ 7 ਫਰਵਰੀ- ਭਾਵੇਂ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਖੈਰਾ ਦੀ ਦਰੱਖਤਾਂ ਦੀ ਕਟਾਈ ਤੇ ਪੂਰਨ ਰੂਪ ਵਿੱਚ ਪਾਬੰਦੀ ਲਗਾ ਦਿੱਤੀ ਗਈ ਸੀ ਪਰ ਫਿਰ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਯਮਾਂ ਦੀ ਉਲੰਘਣਾ ਜ਼ਿਲਾ ਰੂਪਨਗਰ ਦੇ ਵੱਖ-ਵੱਖ ਥਾਵਾਂ ਵਿੱਚ ਨਜਾਇਜ਼ ਕਟਾਈ ਕਰਕੇ ਜੰਗਲਾਂ ਵਿੱਚੋਂ ਖਹਿਰਾ ਦੇ ਦਰਖਤ ਵੱਢੇ ਜਾ ਰਹੇ ਹਨ ਇਹ ਖਹਿਰਾ ਦੇ ਦਰਖਤ ਉਹੀ ਠੇਕੇਦਾਰ ਵਡ ਰਹੇ ਹਨ ਜਿਨਾਂ ਦੇ ਕੋਲ ਪਹਿਲਾਂ ਪਰਮਿਟ ਜਾਰੀ ਹੋ ਚੁੱਕੇ ਹਨ ਅਤੇ ਉਹ ਆਪਣੇ ਆਪ ਨੂੰ ਖੈਰਾ ਦੇ ਠੇਕੇਦਾਰ ਕਹਿਲਾਉਣ ਲੱਗ ਪਏ ਰੋਪੜ ਦੇ ਜੰਗਲਾਂ ਵਿੱਚੋਂ ਗੈਰ ਕਾਨੂੰਨੀ ਤੌਰ ਤੇ ਕੱਟੇ ਗਏ ਖੈਰਾਂ ਦੇ ਦਰਖਤ ਦੀ ਗਿਣਤੀ 2000 ਤੋਂ ਵੱਧ ਹੈ ਭਾਵੇਂ ਕਿ ਸੂਤਰਾਂ ਤੋਂ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਗੈਰ ਕਾਨੂੰਨੀ ਕਟਾਈ ਦੀ ਜਾਂਚ ਵੱਖ ਵੱਖ ਜ਼ਿਲ੍ੇ ਦੀਆਂ ਹੋਰ ਰੇਂਜਾਂ ਦੇ ਅਧਿਕਾਰੀਆਂ ਦੀਆਂ ਟੀਮਾਂ ਜ਼ਿਲਾ ਰੂਪਨਗਰ ਵਿੱਚ ਭੇਜੀਆਂ ਜਾ ਚੁੱਕੀਆਂ ਹਨ ਇਸ ਦੌਰਾਨ ਕਥਾ ਯੂਨਿਟ ਵਾਲੀਆਂ ਫੈਕਟਰੀਆਂ ਜੋ ਕਿ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਜਿਲ੍ਹਾ ਅਤੇ ਤਲਵਾੜੇ ਨਜ਼ਦੀਕ ਪੈਂਦੀਆਂ ਹਨ ਜਿਸ ਦੇ ਨਾਲ ਹੀ ਹਿਮਾਚਲ ਦੇ ਵਿੱਚ ਇੱਕ ਕਥਾ ਫੈਕਟਰੀ ਚਿੰਤਪੁਰਨੀ ਨਜ਼ਦੀਕ ਵੀ ਹੈ ਜਿੱਥੋਂ ਕੁਝ ਲੱਕੜ ਵੀ ਬਰਾਮਦ ਹੋਈ ਹੈ ਜ਼ਿਕਰਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਪੰਜ ਤੋਂ ਸੱਤ ਠੇਕੇਦਾਰ ਅਜਿਹੇ ਹਨ ਜਿਨਾਂ ਤੇ ਵੱਖ-ਵੱਖ ਧਾਰਾਵਾਂ ਤਹਿਤ ਮੁਕਦਮੇ ਵੀ ਦਰਜ ਹੋ ਚੁੱਕੇ ਹਨ ਪਰ ਮੁਕਦਮੇ ਦਰਜ ਹੋਣ ਤੋਂ ਬਾਵਜੂਦ ਵੀ ਇਨਾਂ ਖੈਰਾ ਦੇ ਠੇਕੇਦਾਰਾ ਨੂੰ ਕਾਨੂੰਨ ਨੂੰ ਛਿੱਕੇ ਤੇ ਟੰਗ ਕੇ ਦੁਬਾਰਾ ਫਿਰ ਮਿਲੀ ਭੁਗਤ ਨਾਲ ਕੰਮ ਚਲਾਇਆ ਜਾ ਰਿਹਾ ਹੈ ਸ੍ਰੀ ਅਨੰਦਪੁਰ ਸਾਹਿਬ ਦੇ ਕੁਝ ਠੇਕੇਦਾਰ ਆਲੇ ਦੁਆਲੇ ਤੋਂ ਕਾਰਪੋਰੇਸ਼ਨ ਦਾ ਮਾਲ ਲੈ ਕੇ ਇੱਕ ਨੰਬਰ ਵਿੱਚ ਕੰਮ ਤਾਂ ਚਲਾ ਰਹੇ ਹਨ ਪਰ ਨਾਲ ਚੋਰੀ ਦਾ ਖੈਰ ਵੀ ਦਿਨ ਰਾਤ ਇੱਕ ਕਰਕੇ ਖਰੀਦੀ ਜਾ ਰਹੇ ਅਤੇ ਇੱਕ ਨੰਬਰ ਦਾ ਸਰਕਾਰੀ ਕਾਰਪੋਰੇਸ਼ਨਾਂ ਦਾ ਪਰਮਿਟ ਦਿਖਾ ਕੇ ਦੂਜਾ ਮਾਲ ਛੋਟੇ ਠੇਕੇਦਾਰਾਂ ਕੋਲੋਂ ਖਰੀਦੀ ਜਾ ਰਹੇ ਹਨ ਜੰਗਲਾਤ ਵਿਭਾਗ ਦੇ ਕੁਝ ਅਧਿਕਾਰੀਆਂ ਨੂੰ ਇਸ ਬਾਰੇ ਸਭ ਕੁਝ ਪਤਾ ਹੈ ਪਰ ਫਿਰ ਵੀ ਉਹ ਕਿਸੇ ਕਾਰਨਾ ਕਾਰਨ ਆਪਣੀਆਂ ਅੱਖਾਂ ਕਬੂਤਰ ਵਾਂਗ ਬੰਦ ਕਰ ਲੈਂਦੇ ਹਨ
Social Plugin