Chandigarh ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਅੱਜ
ਚੰਡੀਗੜ੍ਹ, 22 ਸਤੰਬਰ -: ਚੰਡੀਗੜ੍ਹ ਨਗਰ ਨਿਗਮ ਦੀ 365ਵੀਂ ਜਨਰਲ ਹਾਊਸ ਮੀਟਿੰਗ 22 ਸਤੰਬਰ ਨੂੰ ਹੋਵੇਗੀ। ਨਗਰ ਨਿਗਮ ਦਾ ਮੌਜੂਦਾ ਕਾਰਜਕਾਲ ਖ਼ਤਮ ਹੋਣ ਤੋਂ ਪਹਿਲਾਂ ਹੋਣ ਵਾਲੀ ਇਹ ਮੀਟਿੰਗ ਅਹਿਮ ਮੰਨੀ ਜਾ ਰਹੀ ਹੈ। ਮੀਟਿੰਗ ਸਵੇਰੇ 11 ਵਜੇ ਨਗਰ ਨਿਗਮ ਦੇ ਅਸੈਂਬਲੀ ਹਾਲ ਵਿੱਚ ਹੋਵੇਗੀ। ਮੀਟਿੰਗ ਵਿੱਚ ਨਗਰ ਨਿਗਮ ਦੇ ਸਾਰੇ ਕੌਂਸਲਰਾਂ ਤੋਂ ਇਲਾਵਾ ਸੰਸਦ ਮੈਂਬਰ ਅਤੇ ਨਿਗਮ ਦੇ ਐਕਸ-ਆਫਿਸਿਓ ਮੈਂਬਰ ਵੀ ਸ਼ਾਮਲ ਹੋਣਗੇ।
ਚੰਡੀਗੜ੍ਹ ਵਿੱਚ ਪਬਲਿਕ ਟਾਇਲਟਾਂ ਅਤੇ ਕਨੈਕਟਿੰਗ ਪੈਸੇਜਾਂ ’ਤੇ ਇਸ਼ਤਿਹਾਰਾਂ ਲਈ ਨਿਰਧਾਰਤ ਥਾਵਾਂ ਖਾਲੀ ਰਹਿਣ ਕਾਰਨ ਨਗਰ ਨਿਗਮ ਨੂੰ ਲੰਬੇ ਸਮੇਂ ਤੋਂ ਆਮਦਨ ਦਾ ਨੁਕਸਾਨ ਹੋ ਰਿਹਾ ਹੈ। ਹੁਣ ਨਿਗਮ ਵੱਲੋਂ ਇਸ਼ਤਿਹਾਰਾਂ ਦੇ ਨਵੇਂ ਸਰੋਤ ਵਿਕਸਤ ਕਰਕੇ ਆਮਦਨ ਵਧਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤਹਿਤ ਸ਼ਹਿਰ ਦੇ 320 ਪਬਲਿਕ ਟਾਇਲਟ ਬਲਾਕਾਂ, 144 ਕਨੈਕਟਿੰਗ ਪੈਸੇਜਾਂ ਅਤੇ 62 ਸਾਈਕਲ ਡੌਕਿੰਗ ਸਟੇਸ਼ਨ ਸਾਈਟਾਂ ਦੇ ਇਸ਼ਤਿਹਾਰੀ ਹੱਕ ਏਜੰਸੀ ਨੂੰ ਦੇਣ ਦੀ ਤਜਵੀਜ਼ ਹੈ।
ਕੁੱਲ 526 ਸਾਈਟਾਂ ਨੂੰ ਟੈਂਡਰ ਰਾਹੀਂ ਇਸ਼ਤਿਹਾਰਾਂ ਲਈ ਅਲਾਟ ਕੀਤਾ ਜਾਵੇਗਾ। 22 ਸਤੰਬਰ ਨੂੰ ਹੋਣ ਵਾਲੀ ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਵਿੱਚ ਇਸ ਪ੍ਰਸਤਾਵ ’ਤੇ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਈ ਹੋਰ ਅਹਿਮ ਮੁੱਦੇ ਵੀ ਵਿਚਾਰੇ ਜਾ ਸਕਦੇ ਹਨ।

Social Plugin