Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

ਬਲਾਤਕਾਰ ਅਤੇ ਕਤਲ ਦੇ ਦੋਸ਼ੀ ਨੂੰ ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ

 

ਬਲਾਤਕਾਰ ਅਤੇ ਕਤਲ ਦੇ ਦੋਸ਼ੀ ਨੂੰ ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ

ਚੰਡੀਗੜ੍ਹ, 29 ਜੂਨ (ਵਿਸ਼ਵ ਵਾਰਤਾ) ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੀ ਇੱਕ ਵਿਸ਼ੇਸ਼ ਫਾਸਟ-ਟਰੈਕ ਅਦਾਲਤ ਨੇ 3 ਸਾਲਾ ਬੱਚੀ ਨਾਲ ਬਲਾਤਕਾਰ ਅਤੇ ਕਤਲ ਦੇ ਦੋਸ਼ ਵਿੱਚ 65 ਸਾਲਾ ਭੀਮਰਾਓ ਕਾਂਬਲੇ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਕਿਹਾ ਕਿ ਇਸ ਘਿਨਾਉਣੇ ਤੋਂ ਘਿਨਾਉਣੇ ਅਪਰਾਧ ਲਈ ਉਮਰ ਕੈਦ ਕਾਫ਼ੀ ਨਹੀਂ ਸੀ। ਮੌਤ ਦੀ ਸਜ਼ਾ ਵੀ ਬਹੁਤ ਛੋਟੀ ਸੀ, ਪਰ ਅਦਾਲਤ ਇਸ ਤੋਂ ਵੱਡੀ ਸਜ਼ਾ ਨਹੀਂ ਦੇ ਸਕਦੀ ਸੀ।

ਇਹ ਫੈਸਲਾ ਘਟਨਾ ਦੇ 60 ਦਿਨਾਂ ਦੇ ਅੰਦਰ ਸੁਣਾਇਆ ਗਿਆ। ਮਾਮਲੇ ਨੂੰ “rarest of rare” ਸ਼੍ਰੇਣੀ ਦਾ ਦੱਸਦੇ ਹੋਏ ਅਦਾਲਤ ਕੇ ਕਿਹਾ ਦੋਸ਼ੀ ਦਾ ਕੰਮ ਬਹੁਤ ਹੀ ਜ਼ਾਲਮ, ਅਣਮਨੁੱਖੀ ਅਤੇ ਵਹਿਸ਼ੀ ਸੀ।

ਇਹ ਘਟਨਾ 1 ਮਈ ਨੂੰ ਪੁਣੇ ਜ਼ਿਲ੍ਹੇ ਦੇ ਨਸਰਪੁਰ ਪਿੰਡ ਵਿੱਚ ਵਾਪਰੀ। ਲੜਕੀ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਪਣੀ ਨਾਨੀ ਦੇ ਘਰ ਗਈ ਹੋਈ ਸੀ। ਦੁਪਹਿਰ 3 ਵਜੇ ਤੋਂ 4 ਵਜੇ ਦੇ ਵਿਚਕਾਰ, ਕਾਂਬਲੇ ਨੇ ਉਸਨੂੰ ਖਾਣ-ਪੀਣ ਦੀਆਂ ਚੀਜਾਂ ਅਤੇ ਇੱਕ ਨਵਜੰਮਿਆ ਵੱਛਾ ਦਿਖਾਉਣ ਦਾ ਲਾਲਚ ਦੇ ਕੇ ਵਰਗਲਾ ਲਿਆ ਅਤੇ ਇਸ ਘਿਨਾਉਣੀ ਘਟਨਾ ਨੂੰ ਅੰਜ਼ਾਮ ਦਿੱਤਾ।