Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

ਸਕੂਲ ਆਫ ਐਮੀਨੈਂਸ ਖਡੂਰ ਸਾਹਿਬ ਨੂੰ ਮਿਲਿਆ ਰਾਸ਼ਟਰੀ ਪੁਰਸਕਾਰ

 

ਸਕੂਲ ਆਫ ਐਮੀਨੈਂਸ ਖਡੂਰ ਸਾਹਿਬ ਨੂੰ ਮਿਲਿਆ ਰਾਸ਼ਟਰੀ ਪੁਰਸਕਾਰ

-ਦੇਸ਼ ਭਰ ਦੇ 14 ਲੱਖ 71 ਹਜ਼ਾਰ ਸਕੂਲਾਂ ‘ਚੋਂ ਹੋਈ ਚੋਣ

ਤਰਨ ਤਾਰਨ 18 ਜੂਨ (ਵਿਸ਼ਵ ਵਾਰਤਾ)- ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਹਿਤ ਕਰਵਾਏ ਗਏ ਸਵੱਛ ਅਤੇ ਹਰਿਆ-ਭਰਿਆ ਵਿਦਿਆਲਾ ਰੇਟਿੰਗ 2025-26 ਦੇ ਸਰਵੇ ਵਿੱਚ ਸਕੂਲ ਆਫ ਐਮੀਨੈਂਸ ਖਡੂਰ ਸਾਹਿਬ, ਜ਼ਿਲ੍ਹਾ ਤਰਨ ਤਾਰਨ ਨੇ ਦੇਸ਼ ਭਰ ਦੇ 14 ਲੱਖ 71 ਹਜ਼ਾਰ ਸਕੂਲਾਂ ਦੇ ਸਖ਼ਤ ਮੁਕਾਬਲੇ ਨੂੰ ਪਛਾੜਦੇ ਹੋਏ ਨਾ ਕੇਵਲ ਜ਼ਿਲ੍ਹਾ ਪੱਧਰ ‘ਤੇ ਅਤੇ ਰਾਜ ਪੱਧਰ ‘ਤੇ, ਸਗੋਂ ਹੁਣ ਰਾਸ਼ਟਰੀ ਪੱਧਰ ‘ਤੇ ਪੁਰਸਕਾਰ ਪ੍ਰਾਪਤ ਕਰਕੇ ਰਾਸ਼ਟਰੀ ਪੱਧਰ ‘ਤੇ ਉਚ ਮੁਕਾਮ ਹਾਸਲ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਇਹ ਸਰਵੇ ਬਲਾਕ ਪੱਧਰ ਤੋਂ ਜ਼ਿਲ੍ਹਾ ਪੱਧਰ ਤੇ ਫਿਰ ਸਟੇਟ ਪੱਧਰ ‘ਤੇ ਕਰਵਾਇਆ ਗਿਆ ਸੀ ਤੇ ਇਸ ਸਕੂਲ ਨੇ ਪਹਿਲਾਂ ਬਲਾਕ ਪੱਧਰ ‘ਤੇ ਅਤੇ ਫਿਰ ਜ਼ਿਲ੍ਹਾ ਪੱਧਰ ‘ਤੇ ਉਤਮ 8 ਸਕੂਲਾਂ ਵਿੱਚ ਨਾਮ ਦਰਜ ਕਰਵਾਇਆ ਤੇ ਫਿਰ ਪੰਜਾਬ ਪੱਧਰ ‘ਤੇ ਉੱਤਮ 20 ਸਕੂਲਾਂ ਵਿੱਚ ਇਸ ਸਕੂਲ ਦੀ ਚੋਣ ਹੋਈ। ਰਾਜ ਪੱਧਰ ਦੀ ਚੋਣ ਲਈ ਅਤੇ ਰਾਸ਼ਟਰੀ ਪੱਧਰ ਦੀ ਚੋਣ ਲਈ ਕੇਂਦਰੀ ਪੱਧਰ ਦੀਆਂ ਵੱਖ-ਵੱਖ ਟੀਮਾਂ ਵੱਲੋਂ ਸਕੂਲ ਵਿਜ਼ਟ ਕਰਕੇ ਹਰੇਕ ਪਹਿਲੂ ਦੀ ਬਹੁਤ ਹੀ ਬਾਰੀਕੀ ਨਾਲ ਜਾਂਚ ਕੀਤੀ ਗਈ ਤੇ ਦੇਸ਼ ਭਰ ਦੇ ਚੁਣੇ ਹੋਏ ਸਕੂਲਾਂ ਵਿੱਚੋਂ ਵੱਧ ਅੰਕਾਂ ਵਾਲੇ ਸਕੂਲਾਂ ਨੂੰ ਅੰਤਿਮ ਸੂਚੀ ਵਿੱਚ ਸ਼ਾਮਿਲ ਕੀਤਾ।

ਇਸ ਸਬੰਧੀ ਪ੍ਰਿੰਸੀਪਲ-ਕਮ-ਜ਼ਿਲ੍ਹਾ ਸਮਾਰਟ ਸਕੂਲ ਕੋਆਰਡੀਨੇਟਰ (ਡੀ ਐਸ ਐਮ) ਗੁਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਇਸ ਰਾਸ਼ਟਰ ਪੱਧਰੀ ਪ੍ਰਾਪਤੀ ‘ਤੇ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮਹਾਨ ਪ੍ਰਾਪਤੀ ਦਾ ਸਿਹਰਾ ਆਪਣੇ ਸਕੂਲ ਦੇ ਮਿਹਨਤੀ ਸਟਾਫ ਅਤੇ ਪਿਆਰੇ ਬੱਚਿਆਂ ਨੂੰ ਦਿੰਦੇ ਹਨ, ਜਿਨ੍ਹਾਂ ਨੇ ਹੁਣ ਤੱਕ ਸਕੂਲ ਦੀ ਬਿਹਤਰੀ ਲਈ ਦਿਨ-ਰਾਤ ਕਾਰਜ ਕੀਤੇ ਹਨ ।

ਇਸ ਪ੍ਰਾਪਤੀ ਵਿੱਚ ਸਕੂਲ ਦੀ ਅਧਿਆਪਕਾ ਅਤੇ ਇਸ ਕੰਮ ਦੀ ਨੋਡਲ ਇੰਚਾਰਜ ਅਰਸ਼ਪ੍ਰੀਤ ਕੌਰ ਸਾਇੰਸ ਮਿਸਟ੍ਰੈਸ ਦਾ ਵਿਸ਼ੇਸ਼ ਯੋਗਦਾਨ ਹੈ। ਰਾਸ਼ਟਰੀ ਪੱਧਰ ‘ਤੇ ਪੁਰਸਕਾਰ ਮਿਲਣ ‘ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਤਰਨ ਤਾਰਨ ਰਾਜੇਸ਼ ਕੁਮਾਰ ਸ਼ਰਮਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਤਰਨ ਤਾਰਨ ਰਾਜਿੰਦਰ ਕੌਰ, ਸਹਾਇਕ ਕੋਆਰਡੀਨੇਟਰ ਸਮਾਰਟ ਸਕੂਲ ਗੁਰਮੀਤ ਸਿੰਘ ਅਤੇ ਅਮਨਦੀਪ ਸਿੰਘ, ਜ਼ਿਲ੍ਹਾ ਗਾਈਡੈਂਸ ਕਾਊਂਸਲਰ ਸੁਖਬੀਰ ਸਿੰਘ ਕੰਗ, ਪੀ.ਐਮ ਸ੍ਰੀ ਸਕੂਲ ਨੋਡਲ ਇੰਚਾਰਜ ਰੀਟਾ ਮਹਾਜਨ, ਜ਼ਿਲ੍ਹਾ ਸਾਇੰਸ ਕੋਆਰਡੀਨੇਟਰ ਵਰਿੰਦਰ ਕੌਰ ਅਤੇ ਸਮੂਹ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਤਰਨ ਤਾਰਨ ਵੱਲੋਂ ਇਸ ਪ੍ਰਾਪਤੀ ਲਈ ਸਕੂਲ ਪ੍ਰਿੰਸੀਪਲ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਮਨਜਿੰਦਰ ਸਿੰਘ, ਲੈਕ. ਜੋਗਿੰਦਰ ਸਿੰਘ, ਲੈਕ. ਬਲਦੇਵ ਸਿੰਘ ਸਾਇੰਸ ਮਾਸਟਰ ਅਤੇ ਨਿਸ਼ਾਨ ਸਿੰਘ ਕਲਰਕ ਹਾਜ਼ਰ ਸਨ।