Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

ਕੈਨੇਡਾ ‘ਚ ਗੋਲੀਬਾਰੀ ਤੇ ਧਮਾਕਾ ਕਰਨ ਵਾਲੇ 3 ਪੰਜਾਬੀ ਗੱਭਰੂਆਂ ਨੇ ਅਦਾਲਤ ‘ਚ ਕਬੂਲਿਆ ਗੁਨਾਹ; ਸਜ਼ਾ ਤੋਂ ਬਾਅਦ ਕੀਤੇ ਜਾਣਗੇ ਭਾਰਤ ਡਿਪੋਰਟ

 

IMG

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਵਿੱਚ ਬੀਤੀ ਫਰਵਰੀ ਮਹੀਨੇ ਹੋਈ ਇੱਕ ਹਿੰਸਕ ਵਾਰਦਾਤ ਦੇ ਮਾਮਲੇ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਨੂੰ ਕੈਨੇਡੀਅਨ ਅਦਾਲਤ ਵੱਲੋਂ ਸਖ਼ਤ ਸਜ਼ਾਵਾਂ ਸੁਣਾਈਆਂ ਗਈਆਂ ਹਨ। ਸਰੀ ਦੀ ਸੂਬਾਈ ਅਦਾਲਤ ਵਿੱਚ ਸੁਣਵਾਈ ਦੌਰਾਨ ਤਿੰਨਾਂ ਮੁਲਜ਼ਮਾਂ ਨੇ ਗੋਲੀਬਾਰੀ ਕਰਨ ਅਤੇ ਵਿਸਫੋਟਕ ਪਦਾਰਥਾਂ ਦੀ ਵਰਤੋਂ ਕਰਨ ਦੇ ਆਪਣੇ ਜੁਰਮ ਕਬੂਲ ਕਰ ਲਏ ਹਨ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਕੈਨੇਡੀਅਨ ਜੇਲ੍ਹ ਵਿੱਚ ਆਪਣੀ ਨਿਰਧਾਰਤ ਸਜ਼ਾ ਪੂਰੀ ਕਰਨ ਤੋਂ ਤੁਰੰਤ ਬਾਅਦ ਇਨ੍ਹਾਂ ਤਿੰਨਾਂ ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਵਾਪਸ ਭਾਰਤ ਡਿਪੋਰਟ (ਦੇਸ਼ ਨਿਕਾਲਾ) ਕਰ ਦਿੱਤਾ ਜਾਵੇਗਾ।


ਇਹ ਸਾਰੀ ਘਟਨਾ 1 ਫਰਵਰੀ 2026 ਨੂੰ ਤੜਕੇ ਕਰੀਬ 3:50 ਵਜੇ ਸਰੀ ਦੇ ਕ੍ਰੈਸੈਂਟ ਰੋਡ ਅਤੇ 132 ਸਟ੍ਰੀਟ ਦੇ ਨਜ਼ਦੀਕ ਵਾਪਰੀ ਸੀ, ਜਿੱਥੇ ਫਾਇਰਿੰਗ ਅਤੇ ਧਮਾਕੇ ਦੀ ਆਵਾਜ਼ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਸੀ। ਵਾਰਦਾਤ ਤੋਂ ਤੁਰੰਤ ਬਾਅਦ ਹਰਕਤ ਵਿੱਚ ਆਈ ਸਰੀ ਪੁਲਿਸ ਸਰਵਿਸ (SPS) ਦੇ ਅਧਿਕਾਰੀਆਂ ਨੇ ਘੇਰਾਬੰਦੀ ਕਰਕੇ 28 ਐਵੇਨਿਊ ਅਤੇ 140 ਸਟ੍ਰੀਟ ਦੇ ਕੋਲੋਂ ਇਨ੍ਹਾਂ ਤਿੰਨਾਂ ਨੂੰ ਦਬੋਚ ਲਿਆ ਸੀ। 9 ਜੂਨ 2026 ਨੂੰ ਹੋਈ ਅਦਾਲਤੀ ਸੁਣਵਾਈ ਦੌਰਾਨ ਮੁਲਜ਼ਮਾਂ ਨੇ ਕੋਈ ਬਹਾਨਾ ਬਣਾਉਣ ਦੀ ਬਜਾਏ ਆਪਣੇ ਗੁਨਾਹ ਸਵੀਕਾਰ ਕਰ ਲਏ।


ਅਦਾਲਤ ਵੱਲੋਂ ਜਾਰੀ ਕੀਤੇ ਗਏ ਵੇਰਵਿਆਂ ਮੁਤਾਬਕ ਤਿੰਨਾਂ ਮੁਲਜ਼ਮਾਂ ਨੂੰ ਉਨ੍ਹਾਂ ਦੇ ਜੁਰਮ ਦੀ ਗੰਭੀਰਤਾ ਦੇ ਹਿਸਾਬ ਨਾਲ ਸਜ਼ਾਵਾਂ ਤੈਅ ਕੀਤੀਆਂ ਗਈਆਂ ਹਨ, ਜਿਸ ਦਾ ਵੇਰਵਾ ਇਸ ਤਰ੍ਹਾਂ ਹੈ:


ਤਰਨਵੀਰ ਸਿੰਘ: ਮੁਲਜ਼ਮ ਤਰਨਵੀਰ ‘ਤੇ ਜਨਤਕ ਥਾਂ ‘ਤੇ ਅੰਨ੍ਹੇਵਾਹ ਅਤੇ ਲਾਪਰਵਾਹੀ ਨਾਲ ਗੋਲੀਆਂ ਚਲਾਉਣ ਦਾ ਦੋਸ਼ ਸੀ, ਜਿਸ ਨੂੰ ਉਸ ਨੇ ਕਬੂਲ ਕਰ ਲਿਆ। ਅਦਾਲਤ ਨੇ ਉਸ ਨੂੰ ਸਭ ਤੋਂ ਸਖ਼ਤ ਯਾਨੀ 5 ਸਾਲ (60 ਮਹੀਨੇ) ਦੀ ਕੈਦ ਦੀ ਸਜ਼ਾ ਸੁਣਾਈ ਹੈ।


ਦਿਆਜੀਤ ਸਿੰਘ ਬਿੰਲਿੰਗ ‘ਤੇ ਹਿੰਸਾ ਦੌਰਾਨ ਵਿਸਫੋਟਕ (ਧਮਾਕਾਖੇਜ਼) ਸਮੱਗਰੀ ਸੁੱਟਣ ਅਤੇ ਨੁਕਸਾਨ ਪਹੁੰਚਾਉਣ ਦਾ ਦੋਸ਼ ਸਿੱਧ ਹੋਇਆ ਹੈ। ਅਦਾਲਤ ਨੇ ਉਸ ਨੂੰ 27 ਮਹੀਨਿਆਂ ਦੀ ਜੇਲ੍ਹ ਦਾ ਹੁਕਮ ਦਿੱਤਾ ਹੈ।


ਹਰਜੋਤ ਸਿੰਘ ਘਟਨਾ ਵਿੱਚ ਸ਼ਾਮਲ ਤੀਜੇ ਮੁਲਜ਼ਮ ਹਰਜੋਤ ਸਿੰਘ ਨੇ ਵੀ ਅਦਾਲਤ ਦੇ ਸਾਹਮਣੇ ਧਮਾਕਾਖੇਜ਼ ਪਦਾਰਥ ਦੀ ਵਰਤੋਂ ਕਰਨ ਦਾ ਗੁਨਾਹ ਮੰਨ ਲਿਆ, ਜਿਸ ਤੋਂ ਬਾਅਦ ਉਸ ਨੂੰ 25 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।


ਕੈਨੇਡੀਅਨ ਕਾਨੂੰਨ ਮੁਤਾਬਕ ਗੰਭੀਰ ਅਪਰਾਧਿਕ ਮਾਮਲਿਆਂ ਵਿੱਚ ਸਜ਼ਾਯਾਫ਼ਤਾ ਗੈਰ-ਨਾਗਰਿਕਾਂ ਨੂੰ ਦੇਸ਼ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਇਸੇ ਨਿਯਮ ਤਹਿਤ ਜੇਲ੍ਹ ਦੀ ਮਿਆਦ ਖ਼ਤਮ ਹੁੰਦਿਆਂ ਹੀ ਤਿੰਨਾਂ ਪੰਜਾਬੀ ਨੌਜਵਾਨਾਂ ਨੂੰ ਭਾਰਤ ਭੇਜ ਦਿੱਤਾ ਜਾਵੇਗਾ।