Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

ਕਾਂਗਰਸ ਨੇ ਆਈਏਐਸ ਅਧਿਕਾਰੀਆਂ ਦੀ ਮੁਅੱਤਲੀ ਦੀ ਕੀਤੀ ਨਿੰਦਾ, ਗੈਰ ਕਾਨੂੰਨੀ ਹੁਕਮਾਂ ਦੇ ਖ਼ਿਲਾਫ਼ ਅਧਿਕਾਰੀਆਂ ਦਾ ਖੜ੍ਹਾ ਹੋਣਾ ਚੰਗੀ ਗੱਲ: ਵੜਿੰਗ

 

IMG

ਚੰਡੀਗੜ੍ਹ, 8 ਫਰਵਰੀ: ਪੰਜਾਬ ਕਾਂਗਰਸ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਬਿਨ੍ਹਾਂ ਕਾਰਨ ਦੱਸੇ ਦੋ ਸੀਨੀਅਰ ਆਈਏਐਸ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਫ਼ੈਸਲੇ ਦੀ ਕੜੀ ਨਿੰਦਾ ਕੀਤੀ ਹੈ।

ਇੱਥੇ ਜਾਰੀ ਇੱਕ ਬਿਆਨ ਵਿੱਚ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਲੱਗਦਾ ਹੈ ਕਿ ਦੋਨਾਂ ਅਧਿਕਾਰੀਆਂ ਨੇ ਆਪ ਸਰਕਾਰ ਦੇ ਕੁਝ ਗੈਰ ਕਾਨੂੰਨੀ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕੀਤਾ ਸੀ।

ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਅਧਿਕਾਰੀਆਂ ਨੇ ਆਪ ਸਰਕਾਰ ਦੇ ਗੈਰ ਕਾਨੂੰਨੀ ਹੁਕਮਾਂ ਦੇ ਖ਼ਿਲਾਫ਼ ਖੜ੍ਹਾ ਹੋਣਾ ਸ਼ੁਰੂ ਕੀਤਾ ਹੈ, ਜਿਹੜੀ ਹਮੇਸ਼ਾ ਤੋਂ ਅਫ਼ਸਰਸ਼ਾਹੀ ਅਤੇ ਪੁਲਿਸ ਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਕਰਦੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਮੁਅੱਤਲੀ ਦੇ ਕਾਰਨਾਂ ਬਾਰੇ ਜ਼ਰੂਰ ਦੱਸਣਾ ਚਾਹੀਦਾ ਸੀ, ਕਿਉਂਕਿ ਸ਼ਾਇਦ ਅਜਿਹੀ ਕੋਈ ਵਜ੍ਹਾ ਹੀ ਨਹੀਂ ਸੀ, ਜਿਹੜੀ ਇਸ ਤਰ੍ਹਾਂ ਦੀ ਸਜ਼ਾਈ ਕਾਰਵਾਈ ਨੂੰ ਜਾਇਜ਼ ਠਹਿਰਾ ਸਕੇ।

ਵੜਿੰਗ ਨੇ ਕਿਹਾ ਕਿ ਆਪ ਸਰਕਾਰ ਜਾਂ ਤਾਂ ਆਪਣੀ ਨਾਕਾਮੀ ਅਤੇ ਨਾਕਾਬਲੀਅਤ ਨੂੰ ਛੁਪਾਉਣ ਲਈ ਅਧਿਕਾਰੀਆਂ ਨੂੰ ਬਲੀ ਦਾ ਬਕਰਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਾਂ ਫਿਰ ਉਨ੍ਹਾਂ ਨੂੰ ਡਰਾਉਣ-ਧਮਕਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ, ਤਾਂ ਜੋ ਆਪਣੇ ਕਾਰਜਕਾਲ ਦੇ ਆਖ਼ਰੀ ਸਾਲ ਵਿੱਚ ਉਹਨਾਂ ਤੋਂ ਗੈਰ ਕਾਨੂੰਨੀ ਕੰਮ ਕਰਵਾਏ ਜਾ ਸਕਣ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਕਿ ਆਪ ਸਰਕਾਰ ਨੇ ਆਪਣੇ ਅਧਿਕਾਰੀਆਂ ਖ਼ਿਲਾਫ਼ ਦਬਾਅ ਅਤੇ ਸਜ਼ਾਈ ਕਾਰਵਾਈ ਕੀਤੀ ਹੋਵੇ, ਕਿਉਂਕਿ ਪਹਿਲਾਂ ਵੀ ਅਜਿਹਾ ਕਰਕੇ ਬਾਅਦ ਵਿੱਚ ਉਹਨਾਂ ਨੂੰ ਵਾਪਸ ਲੈਣਾ ਪਿਆ ਸੀ।

ਉਨ੍ਹਾਂ ਕਿਹਾ ਜੋਰ ਦਿੰਦਿਆਂ ਕਿ ਇਹ ਸਰਕਾਰ ਦੀ ਯੋਗਤਾ ‘ਤੇ ਸਵਾਲ ਖੜ੍ਹਾ ਕਰਦਾ ਹੈ ਕਿ ਉਹ ਸਿਰਫ਼ ਇਸ ਲਈ ਅਧਿਕਾਰੀਆਂ ਨੂੰ ਮੁਅੱਤਲ ਕਰ ਰਹੀ ਹੈ, ਕਿਉਂਕਿ ਉਹ ਗੈਰ ਕਾਨੂੰਨੀ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਸਨ।


ਵੜਿੰਗ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਡਰਨ ਦੀ ਬਜਾਏ ਆਪਣੇ ਮੋਰਚੇ ‘ਤੇ ਡਟੇ ਰਹਿਣ, ਕਿਉਂਕਿ ਆਪ ਸਰਕਾਰ ਉਨ੍ਹਾਂ ਤੋਂ ਕਈ ਗੈਰ ਕਾਨੂੰਨੀ ਅਤੇ ਗੈਰ ਸਵੀਕਾਰਯੋਗ ਕੰਮ ਕਰਵਾਉਣ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਜਾਂ ਪੀੜਨਾ ਦੇ ਖ਼ਿਲਾਫ਼ ਕਾਂਗਰਸ ਅਧਿਕਾਰੀਆਂ ਦੇ ਨਾਲ ਖੜ੍ਹੀ ਹੈ।


ਵੜਿੰਗ ਨੇ ਕਿਹਾ ਕਿ ਦੋਨਾਂ ਅਧਿਕਾਰੀਆਂ ਦੀ ਮੁਅੱਤਲੀ ਦਾ ਮਕਸਦ ਹੋਰ ਅਧਿਕਾਰੀਆਂ ਨੂੰ ਵੀ ਸੁਨੇਹਾ ਦੇਣਾ ਸੀ ਕਿ ਉਹ ਸਰਕਾਰ ਦੀ ਲਾਈਨ ਵਿੱਚ ਆਉਣ ਨਹੀਂ, ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ। ਲੇਕਿਨ ਆਪ ਸਰਕਾਰ ਗਲਤ ਕਿਸੇ ਫ਼ਹਿਮੀ ਵਿੱਚ ਹੈ, ਕਿਉਂਕਿ ਇਸ ਤਰ੍ਹਾਂ ਦੀਆਂ ਡਰਾਉਣ ਵਾਲੀਆਂ ਤਕਨੀਕਾਂ ਆਖ਼ਿਰਕਾਰ ਸਰਕਾਰ ‘ਤੇ ਹੀ ਉਲਟ ਅਸਰ ਕਰਨਗੀਆਂ, ਜਿਹੜੀ ਆਖਿਰਕਾਰ ਆਪਣੇ ਕਾਰਜਕਾਲ ਦੇ ਅੰਤ ਵੱਲ ਵਧ ਰਹੀ ਹੈ।