ਅੰਮ੍ਰਿਤਸਰ ਦੇ ਹਕੀਮਾਂ ਵਾਲਾ ਗੇਟ ਇਲਾਕੇ ਵਿੱਚ ਇੱਕ ਬਿਊਟੀ ਪਾਰਲਰ ‘ਚ ਡਾਕੂਆਂ ਨੇ ਦਹਿਸ਼ਤ ਫੈਲਾ ਦਿੱਤੀ। ਇਹ ਘਟਨਾ ਪਾਰਲਰ ਦੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਫੁਟੇਜ ਵਿੱਚ ਇੱਕ ਨੌਜਵਾਨ ਐਕਟਿਵਾ ‘ਤੇ ਆ ਕੇ ਪਾਰਲਰ ਦੇ ਬਾਹਰ ਰੁਕਦਾ ਹੈ ਅਤੇ ਫਿਰ ਅੰਦਰ ਦਾਖ਼ਲ ਹੋ ਜਾਂਦਾ ਹੈ। ਕੁਝ ਪਲਾਂ ਬਾਅਦ ਅੰਦਰੋਂ ਚੀਕਾਂ ਅਤੇ ਸ਼ੋਰ ਸੁਣਾਈ ਦਿੰਦਾ ਹੈ, ਜਿਸ ‘ਤੇ ਪਰਿਵਾਰਕ ਮੈਂਬਰ ਡਰੇ-ਸਹਮੇ ਬਾਹਰ ਆਉਂਦੇ ਹਨ।
ਪਾਰਲਰ ਮਾਲਕਣ ਸੀਮਾ ਦੇ ਅਨੁਸਾਰ, ਉਹ ਪਿਛਲੇ 27 ਸਾਲਾਂ ਤੋਂ ਇਸ ਥਾਂ ਬਿਊਟੀ ਪਾਰਲਰ ਚਲਾ ਰਹੀ ਹੈ ਅਤੇ ਪਹਿਲਾਂ ਕਦੇ ਵੀ ਅਜਿਹੀ ਘਟਨਾ ਨਹੀਂ ਹੋਈ। ਵਾਰਦਾਤ ਦੇ ਸਮੇਂ ਉਹ ਘਰ ‘ਚ ਨਹੀਂ ਸੀ ਅਤੇ ਪਾਰਲਰ ਵਿੱਚ ਉਸਦੇ ਬੱਚੇ ਇਕੱਲੇ ਸੀ। ਇਸ ਦੌਰਾਨ ਇੱਕ ਨੌਜਵਾਨ ਪਿਸਤੌਲ ਅਤੇ ਚਾਕੂ ਨਾਲ ਅੰਦਰ ਦਾਖ਼ਲ ਹੋਇਆ। ਬੱਚਿਆਂ ਨੇ ਬਚਣ ਦੀ ਕੋਸ਼ਿਸ਼ ਕੀਤੀ, ਪਰ ਲੁਟੇਰੇ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਅਤੇ ਇੱਕ ਬੱਚੇ ਦੇ ਹੱਥ ‘ਤੇ ਸੱਟ ਲਾ ਕੇ ਉਸ ਦੀ ਚੇਨ ਖੋਹ ਕੇ ਲੈ ਗਿਆ।
ਸੀਮਾ ਨੇ ਕਿਹਾ ਕਿ ਇਸ ਘਟਨਾ ਕਾਰਨ ਪਰਿਵਾਰ ਡਰ ਦੇ ਸਾਏ ਹੇਠ ਜੀ ਰਿਹਾ ਹੈ ਅਤੇ ਉਨ੍ਹਾਂ ਨੇ ਪੁਲਿਸ ਤੋਂ ਆਪਣੀ ਅਤੇ ਬੱਚਿਆਂ ਦੀ ਸੁਰੱਖਿਆ ਲਈ ਕਾਰਵਾਈ ਦੀ ਮੰਗ ਕੀਤੀ ਹੈ। ਪੀੜਤ ਪਰਿਵਾਰ ਮੁਤਾਬਕ, ਘਟਨਾ ਦੁਪਹਿਰ ਤਿੰਨ ਵਜੇ ਵਾਪਰੀ, ਪਰ ਪੁਲਿਸ ਕਾਫ਼ੀ ਸਮੇਂ ਬਾਅਦ ਮੌਕੇ ‘ਤੇ ਪਹੁੰਚੀ। ਪਰਿਵਾਰ ਨੇ ਦੋਸ਼ੀ ਨੂੰ ਜਲਦ ਗ੍ਰਿਫ਼ਤਾਰ ਕਰਨ ਅਤੇ ਸਹੀ ਇਨਸਾਫ਼ ਦੀ ਮੰਗ ਕੀਤੀ ਹੈ।

Social Plugin