Chandigarh: ਹੁਣ ਚੰਡੀਗੜ੍ਹ ‘ਚ ਕੂੜਾ ਸੁੱਟਣ ਅਤੇ ਸਾੜਨ ‘ਤੇ ਲੱਗੇਗਾ ਜੁਰਮਾਨਾ !
ਚੰਡੀਗੜ੍ਹ, 21 ਸਤੰਬਰ -: ਚੰਡੀਗੜ੍ਹ ਵਿੱਚ ਹੁਣ ਕੂੜਾ ਸੁੱਟਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਨਗਰ ਨਿਗਮ ਇੱਕ ਨਵਾਂ ਪ੍ਰਸਤਾਵ ਪੇਸ਼ ਕੀਤਾ ਹੈ। ਨਵੇਂ ਪ੍ਰਸਤਾਵ ਮੁਤਾਬਕ ਗੰਦਗੀ ਫੈਲਾਉਣ ‘ਤੇ ਕਾਰਵਾਈ ਕੀਤੀ ਜਾਵੇਗੀ। ਇਸ ਪ੍ਰਸਤਾਵ ਤਹਿਤ ਜਨਤਕ ਥਾਵਾਂ, ਖੁੱਲ੍ਹੇ ‘ਚ ਅਤੇ ਘਰੇਲੂ ਜਾਂ ਦੁਕਾਨਾਂ ‘ਚ ਕੂੜਾ ਸੁੱਟਣ ‘ਤੇ ਭਾਰੀ ਜੁਰਮਾਨਾ ਲੱਗੇਗਾ।
ਨਗਰ ਨਿਗਮ ਦੇ ਸਾਲਿਡ ਵੇਸਟ ਮੈਨੇਜਮੈਂਟ 2026 ਲਈ ਇੱਕ ਨਵੇਂ ਪ੍ਰਸਤਾਵ ਤਹਿਤ ਜਨਤਕ ਥਾਵਾਂ ‘ਤੇ ਕੂੜਾ ਸੁੱਟਣ ‘ਤੇ ₹500 ਦਾ ਜੁਰਮਾਨਾ, ਖੁੱਲ੍ਹੇ ਵਿੱਚ ਕੂੜਾ ਸੁੱਟਣ ‘ਤੇ ₹15,000 ਅਤੇ ਘਰੇਲੂ ਜਾਂ ਦੁਕਾਨਾਂ ਦਾ ਕੂੜਾ ਜਨਤਕ ਡਸਟਬਿਨਾਂ ਵਿੱਚ ਸੁੱਟਣ ‘ਤੇ ₹15,000 ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ। ਖੁੱਲ੍ਹੇ ਵਿੱਚ ਕੂੜਾ ਸਾੜਨ ‘ਤੇ ₹10,000 ਤੋਂ ₹25,000 ਤੱਕ ਦੇ ਜੁਰਮਾਨੇ ਦਾ ਪ੍ਰਬੰਧ ਹੈ।
ਇਸ ਦੇ ਨਾਲ ਹੀ ਨਗਰ ਨਿਗਮ ਨੇ ਘਰਾਂ ਤੋਂ ਹੋਟਲਾਂ, ਦਫਤਰਾਂ ਅਤੇ ਦੁਕਾਨਾਂ ਤੱਕ ਕੂੜਾ ਇਕੱਠਾ ਕਰਨ ਲਈ ਮਹੀਨਾਵਾਰ ਉਪਭੋਗਤਾ ਫੀਸ ਵੀ ਨਿਰਧਾਰਤ ਕੀਤੀ ਗਈ ਹੈ। ਪ੍ਰਸਤਾਵ ਦੇ ਅਨੁਸਾਰ, 1 ਜਨਵਰੀ ਤੋਂ ਹਰ ਸਾਲ ਉਪਭੋਗਤਾ ਫੀਸ ਅਤੇ ਜੁਰਮਾਨੇ ਆਪਣੇ ਆਪ 5% ਵਧ ਜਾਣਗੇ। ਇਸਦਾ ਮਤਲਬ ਹੈ ਕਿ ਮੌਜੂਦਾ ਦਰਾਂ ਸਥਾਈ ਨਹੀਂ ਰਹਿਣਗੀਆਂ। ਬਿੱਲ ਜਾਰੀ ਹੋਣ ਦੇ 30 ਦਿਨਾਂ ਦੇ ਅੰਦਰ ਉਪਭੋਗਤਾ ਫੀਸ ਦਾ ਭੁਗਤਾਨ ਨਾ ਕਰਨ ‘ਤੇ 10% ਲੇਟ ਪੇਮੈਂਟ ਸਰਚਾਰਜ ਵੀ ਲੱਗੇਗਾ। ਇਹ ਰਕਮ ਪਾਣੀ ਦੇ ਬਿੱਲ ਜਾਂ ਜਾਇਦਾਦ ਟੈਕਸ ਦੇ ਨਾਲ ਇਕੱਠੀ ਕੀਤੀ ਜਾ ਸਕਦੀ ਹੈ। 22 ਸਤੰਬਰ ਨੂੰ ਹਾਊਸ ਦੀ ਮੀਟਿੰਗ ਵਿੱਚ ਇੱਕ ਸੰਬੰਧਿਤ ਏਜੰਡਾ ਪੇਸ਼ ਕੀਤਾ ਜਾ ਰਿਹਾ ਹੈ।

Social Plugin