Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

PM ਮੋਦੀ ਦਾ ਨਿਊਜ਼ੀਲੈਂਡ ਦੌਰਾ: ਭਾਰਤੀ ਭਾਈਚਾਰੇ ਨੂੰ ਕੀਤਾ ਸੰਬੋਧਨ

 

PM ਮੋਦੀ ਦਾ ਨਿਊਜ਼ੀਲੈਂਡ ਦੌਰਾ: ਭਾਰਤੀ ਭਾਈਚਾਰੇ ਨੂੰ ਕੀਤਾ ਸੰਬੋਧਨ

‘ਕੀਆ ਓਰਾ ਮੋਦੀ’ ਪ੍ਰੋਗਰਾਮ ਦੌਰਾਨ ਦਿਖਾਇਆ 25 ਸਾਲ ਪੁਰਾਣਾ ਮਫ਼ਲਰ; ਸਾਂਝਾ ਕੀਤਾ ਦਿਲਚਸਪ ਕਿੱਸਾ

ਨਵੀ ਦਿੱਲੀ, 11 ਜੁਲਾਈ 2026 (ਵਿਸ਼ਵ ਵਾਰਤਾ) : ਪ੍ਰਧਾਨ ਮੰਤਰੀ ਮੋਦੀ ਨੇ ਸ਼ਨੀਵਾਰ ਨੂੰ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਗਲੋਬਲ ਚੁਣੌਤੀਆਂ ਦੇ ਬਾਵਜੂਦ ਭਾਰਤ ਦੇ ਵਿਕਾਸ ਦੀ ਰਫ਼ਤਾਰ ਬੇਮਿਸਾਲ ਹੈ ਅਤੇ ਉਹ ਦੁਨੀਆ ਨੂੰ ਵਿਕਾਸ ਦਾ ਇੱਕ ਨਵਾਂ ਮਾਡਲ ਦੇ ਰਿਹਾ ਹੈ।

ਇਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ਕਰੀਬ ਤਿੰਨ ਦਹਾਕੇ ਪੁਰਾਣਾ ਕਿੱਸਾ ਸੁਣਾਇਆ। ਪ੍ਰਧਾਨ ਮੰਤਰੀ ਨੇ ਕਿਹਾ- “25-30 ਸਾਲ ਪਹਿਲਾਂ ਜਦੋਂ ਮੈਂ ਕਿਸੇ ਸਰਕਾਰ ਦਾ ਹਿੱਸਾ ਨਹੀਂ ਸੀ, ਉਦੋਂ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਸੀ।ਉਸ ਸਮੇਂ ਮੈਨੂੰ ਕਿਸੇ ਨੇ ਤੋਹਫ਼ੇ ਵਿੱਚ 3 ਚੀਜ਼ਾਂ ਦਿੱਤੀਆਂ ਸਨ, ਇੱਕ- ਮਫ਼ਲਰ, ਦੂਜੀ- ਕੈਪ ਅਤੇ ਤੀਜੀ- ਦਸਤਾਨਿਆਂ ਦਾ ਇੱਕ ਸੈੱਟ। ਉਨ੍ਹਾਂ ਵਿੱਚੋਂ ਵੀ ਇੱਕ ਚੀਜ਼ ਮੈਂ ਅੱਜ ਇੱਥੇ ਇਸ ਪ੍ਰੋਗਰਾਮ ਵਿੱਚ ਵੀ ਲੈ ਕੇ ਆਇਆ ਹਾਂ। ਇਸ ਮਫ਼ਲਰ ਦੀ ਮੈਂ ਕਈ ਵਾਰ ਵਰਤੋਂ ਕੀਤੀ ਹੈ ਅਤੇ ਅੱਜ ਵੀ ਸਾਂਭ ਕੇ ਰੱਖਿਆ ਹੈ। ਜਿਵੇਂ ਤੁਹਾਡੇ ਪਿਆਰ ਨੂੰ ਸਾਂਭ ਕੇ ਰੱਖਦਾ ਹਾਂ।”

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਸਾਡੇ ਲਈ ਸਾਹਮਣੇ ਵਾਲੇ ਦੇਸ਼ ਦੀ ਜਨਸੰਖਿਆ ਨਹੀਂ, ਬਲਕਿ ਜਨ-ਕਲਿਆਣ ਦੀ ਭਾਵਨਾ ਮਾਇਨੇ ਰੱਖਦੀ ਹੈ। ਇਸੇ ਕਰਕੇ ਅਸੀਂ ਨਿਊਜ਼ੀਲੈਂਡ ਤੋਂ ਵੀ ਬਹੁਤ ਕੁਝ ਸਿੱਖਿਆ ਹੈ ਅਤੇ ਹੁਣ ਵੀ ਸਿੱਖ ਰਹੇ ਹਾਂ।

ਪ੍ਰਧਾਨ ਮੰਤਰੀ ਮੋਦੀ ਨੇ ਆਕਲੈਂਡ ਵਿੱਚ ਪ੍ਰਵਾਸੀ ਭਾਰਤੀ ਭਾਈਚਾਰੇ ਦੇ ‘ਕੀਆ ਓਰਾ ਮੋਦੀ’ ਨਾਮਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਅਤੇ ਨਿਊਜ਼ੀਲੈਂਡ ਦੇ ਸਬੰਧ ਸੁਖਦ ਯਾਦਾਂ, ਸਥਾਈ ਮਿੱਤਰਤਾ, ਸਾਂਝੇ ਮੁੱਲਾਂ ਅਤੇ ਆਪਸੀ ਵਚਨਬੱਧਤਾ ‘ਤੇ ਅਧਾਰਤ ਹਨ।

ਦੱਸ ਦਈਏ ਕਿ ਪ੍ਰੋਗਰਾਮ ਵਿੱਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਦੀਆਂ ਤਾੜੀਆਂ ਅਤੇ ਉਤਸ਼ਾਹ ਦੇ ਵਿਚਕਾਰ ਕਿਹਾ, “ਗਲੋਬਲ ਚੁਣੌਤੀਆਂ ਦੇ ਬਾਵਜੂਦ ਭਾਰਤ ਜਿਸ ਰਫ਼ਤਾਰ ਨਾਲ ਵਿਕਾਸ ਕਰ ਰਿਹਾ ਹੈ, ਉਹ ਬੇਮਿਸਾਲ ਹੈ। ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆ ਨੂੰ ਵਿਕਾਸ ਦਾ ਇੱਕ ਨਵਾਂ ਮਾਡਲ ਦੇ ਰਿਹਾ ਹੈ। ਇਸ ਪ੍ਰੋਗਰਾਮ ਤੋਂ ਬਾਅਦ ਮੋਦੀ ਭਾਰਤ ਲਈ ਰਵਾਨਾ ਹੋ ਗਏ।

ਇਸ ਤੋਂ ਪਹਿਲਾਂ ਮੋਦੀ ਨੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੇ ਨਾਲ ਦੁਵੱਲੀ ਬੈਠਕ ਕੀਤੀ। ਇਸ ਵਿੱਚ 18 ਵੱਡੇ ਫੈਸਲੇ ਅਤੇ 10 ਸਮਝੌਤਿਆਂ ‘ਤੇ ਦਸਤਖਤ ਕੀਤੇ ਗਏ। ਦੋਵਾਂ ਆਗੂਆਂ ਨੇ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਕੇ ਕਰੀਬ 35 ਹਜ਼ਾਰ ਕਰੋੜ ਕਰਨ ਦਾ ਟੀਚਾ ਰੱਖਿਆ।