Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

IND vs ENG 1st ODI: ਇੰਗਲੈਂਡ ਨੇ ਜਿੱਤਿਆ Toss

 

IND vs ENG 1st ODI: ਇੰਗਲੈਂਡ ਨੇ ਜਿੱਤਿਆ Toss 

  • ਜਾਣੋ ਕੌਣ ਕਰੇਗਾ ਪਹਿਲਾਂ ਬੱਲੇਬਾਜ਼ੀ? 

ਨਵੀ ਦਿੱਲੀ, 14 ਜੁਲਾਈ 2026 (ਵਿਸ਼ਵ ਵਾਰਤਾ): ਭਾਰਤ ਅਤੇ ਇੰਗਲੈਂਡ ਵਿਚਕਾਰ ਵਨਡੇ ਸੀਰੀਜ਼ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਦੋਵਾਂ ਟੀਮਾਂ ਵਿਚਕਾਰ ਪਹਿਲਾ ਮੈਚ ਬਰਮਿੰਘਮ ਦੇ ਐਜਬੈਸਟਨ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਣਾ ਹੈ। ਇੰਗਲੈਂਡ ਦੇ ਕਪਤਾਨ ਹੈਰੀ ਬਰੂਕ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਭਾਰਤੀ ਟੀਮ ਪਹਿਲਾਂ ਗੇਂਦਬਾਜ਼ੀ ਕਰੇਗੀ।

ਵਨਡੇ ਟੀਮ ਵਿੱਚ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ, ਕੇ.ਐਲ. ਰਾਹੁਲ ਅਤੇ ਕਪਤਾਨ ਸ਼ੁਭਮਨ ਗਿੱਲ ਦੀ ਵਾਪਸੀ ਨੇ ਭਾਰਤ ਨੂੰ ਕਾਫ਼ੀ ਮਜ਼ਬੂਤ ਬਣਾ ਦਿੱਤਾ ਹੈ।  ਇਹ ਲੜੀ ਭਾਰਤ ਲਈ ਇਸ ਕਰਕੇ ਵੀ ਅਹਿਮ ਹੈ, ਕਿਉਂਕਿ 2027 ਦੇ ਵਨਡੇ ਵਰਲਡ ਕੱਪ ਵਿੱਚ ਹੁਣ ਕਰੀਬ 15 ਮਹੀਨਿਆਂ ਦਾ ਸਮਾਂ ਬਾਕੀ ਰਹਿ ਗਿਆ ਹੈ। ਭਾਰਤ ਨੇ ਹਾਲ ਹੀ ਵਿੱਚ ਇੰਗਲੈਂਡ ਖ਼ਿਲਾਫ਼ ਟੀ-20 ਲੜੀ 0-4 ਨਾਲ ਗੁਆਈ ਸੀ। ਇਸ ਤੋਂ ਪਹਿਲਾਂ ਟੀਮ ਆਇਰਲੈਂਡ ਤੋਂ ਵੀ ਲੜੀ ਹਾਰ ਚੁੱਕੀ ਹੈ।

ਭਾਰਤ: ਰੋਹਿਤ ਸ਼ਰਮਾ, ਸ਼ੁਭਮਨ ਗਿੱਲ (ਕਪਤਾਨ), ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਵਾਸ਼ਿੰਗਟਨ ਸੁੰਦਰ, ਕੇ.ਐਲ. ਰਾਹੁਲ (ਵਿਕਟਕੀਪਰ), ਸ਼ਿਵਮ ਦੂਬੇ, ਅਕਸ਼ਰ ਪਟੇਲ, ਹਰਨੂਰ ਬਰਾੜ, ਜਸਪ੍ਰੀਤ ਬੁਮਰਾਹ, ਪ੍ਰਸਿੱਧ ਕ੍ਰਿਸ਼ਨਾ।

ਇੰਗਲੈਂਡ: ਬੇਨ ਡਕੈਟ, ਜੈਕਬ ਬੈਥਲ, ਜੋ ਰੂਟ, ਹੈਰੀ ਬਰੂਕ (ਕਪਤਾਨ), ਜੋਸ ਬਟਲਰ (ਵਿਕਟਕੀਪਰ), ਸੈਮ ਕਰਨ, ਵਿਲ ਜੈਕਸ, ਜੋਫਰਾ ਆਰਚਰ, ਲਿਆਮ ਡੌਸਨ, ਜੋਸ਼ ਟੰਗ, ਆਦਿਲ ਰਸ਼ੀਦ।