Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

ਪੰਜਾਬ ਦੇ ਹਰਨੂਰ ਸਿੰਘ ਨੇ ਮਲੇਸ਼ੀਆ ‘ਚ ਗੱਡੇ ਝੰਡੇ; ਅੰਤਰਰਾਸ਼ਟਰੀ ਕਰਾਟੇ ਮੁਕਾਬਲੇ ‘ਚ ਜਿੱਤਿਆ ਕਾਂਸੀ ਦਾ ਤਗਮਾ

 

ਪੰਜਾਬ ਦੇ ਹਰਨੂਰ ਸਿੰਘ ਨੇ ਮਲੇਸ਼ੀਆ ‘ਚ ਗੱਡੇ ਝੰਡੇ; ਅੰਤਰਰਾਸ਼ਟਰੀ ਕਰਾਟੇ ਮੁਕਾਬਲੇ ‘ਚ ਜਿੱਤਿਆ ਕਾਂਸੀ ਦਾ ਤਗਮਾ

ਚੰਡੀਗੜ੍ਹ, 11 ਜੁਲਾਈ (ਵਿਸ਼ਵ ਵਾਰਤਾ): ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਢੋਲਾਂ ਦੇ ਰਹਿਣ ਵਾਲੇ 14 ਸਾਲਾ ਕਰਾਟੇ ਖਿਡਾਰੀ ਹਰਨੂਰ ਸਿੰਘ ਨੇ ਮਲੇਸ਼ੀਆ ਵਿੱਚ ਕਰਵਾਈ ਗਈ ਅੰਤਰਰਾਸ਼ਟਰੀ ਕਰਾਟੇ ਪ੍ਰਤੀਯੋਗਤਾ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਅਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ।

ਹਰਨੂਰ ਨੇ ਇਹ ਸ਼ਾਨਦਾਰ ਉਪਲਬਧੀ ਅੰਡਰ-14 ਉਮਰ ਵਰਗ ਵਿੱਚ ਦੇਸ਼ ਦੀ ਪ੍ਰਤੀਨਿਧਤਾ ਕਰਦੇ ਹੋਏ ਹਾਸਲ ਕੀਤੀ।ਸਨਮਾਨ ਸਮਾਰੋਹ ਦੌਰਾਨ ਜੇਤੂ ਖਿਡਾਰੀ ਹਰਨੂਰ ਸਿੰਘ ਨੇ ਮਲੇਸ਼ੀਆ ਵਿੱਚ ਖੇਡਣ ਦੇ ਆਪਣੇ ਅਨੁਭਵ ਨੂੰ ਬੇਹੱਦ ਯਾਦਗਾਰ ਦੱਸਿਆ।

ਉਸ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨਾਲ ਮੁਕਾਬਲਾ ਕਰਨ ਨਾਲ ਉਸ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਹਰਨੂਰ ਨੇ ਉਮੀਦ ਜਤਾਈ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਅਜਿਹੇ ਵੱਡੇ ਗਲੋਬਲ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਅਤੇ ਦੇਸ਼ ਦੀ ਪ੍ਰਤੀਨਿਧਤਾ ਕਰਨ ਦਾ ਮੌਕਾ ਮਿਲਦਾ ਰਹੇਗਾ।

ਆਪਣੀ ਸਫ਼ਲਤਾ ਦਾ ਸਿਹਰਾ ਅਨੁਸ਼ਾਸਨ ਅਤੇ ਸਖ਼ਤ ਮਿਹਨਤ ਸਿਰ ਬੰਨ੍ਹਦਿਆਂ ਹਰਨੂਰ ਸਿੰਘ ਨੇ ਨੌਜਵਾਨਾਂ ਨੂੰ ਇੱਕ ਖ਼ਾਸ ਸੁਨੇਹਾ ਦਿੱਤਾ। ਉਨ੍ਹਾਂ ਨੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਅਪਨਾਉਣ ਦੀ ਅਪੀਲ ਕੀਤੀ। ਹਰਨੂਰ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਅਨੁਸ਼ਾਸਨ, ਸਖ਼ਤ ਮਿਹਨਤ ਤੇ ਖੇਡ ਭਾਵਨਾ ਨੂੰ ਹੀ ਆਪਣੇ ਜੀਵਨ ਵਿੱਚ ਸਫ਼ਲਤਾ ਦੀ ਕੁੰਜੀ (ਰਾਹ) ਬਣਾਉਣਾ ਚਾਹੀਦਾ ਹੈ।ਹਰਨੂਰ ਸਿੰਘ ਦੀ ਇਸ ਇਤਿਹਾਸਕ ਕਾਮਯਾਬੀ ‘ਤੇ ਫ਼ਤਿਹਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ।