ਅੱਜ ਚੰਡੀਗੜ੍ਹ ਕੂਚ ਕਰਨਗੇ ਪੰਜਾਬ ਦੇ ਕਿਸਾਨ
ਚੰਡੀਗੜ੍ਹ, 13 ਜੁਲਾਈ (ਵਿਸ਼ਵ ਵਾਰਤਾ) ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਅਗਵਾਈ ਵਿੱਚ ਅੱਜ ਪੰਜਾਬ ਦੇ ਕਿਸਾਨ ਮੋਟਰਸਾਈਕਲ ਅਤੇ ਕਾਰ ਮਾਰਚ ਕੱਢਣਗੇ। ਇਹ ਮਾਰਚ ਮੋਹਾਲੀ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਪਹੁੰਚੇਗਾ। ਸੈਕਟਰ-34 ਦੇ ਗਰਾਉਂਡ ਵਿੱਚ ਕਿਸਾਨ ਪ੍ਰਧਾਨ ਮੰਤਰੀ ਦੇ ਨਾਂ ਦੋ ਮੰਗ ਪੱਤਰ ਸੌਂਪਣਗੇ। ਕਿਸਾਨ ਅਮਰੀਕੀ ਵਪਾਰ ਸਮਝੌਤੇ ਸਮੇਤ ਕਈ ਮੁੱਦਿਆਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਹਨ।

ਇਸ ਦੌਰਾਨ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ, ਇਸ ਦੇ ਲਈ ਪੁਲਿਸ ਨੇ ਟ੍ਰੈਫਿਕ ਡਾਇਵਰਸ਼ਨ ਦੇ ਪ੍ਰਬੰਧ ਕੀਤੇ ਹਨ। ਸੈਕਟਰ 51/52 ਲਾਈਟ ਪੁਆਇੰਟ ਤੋਂ ISBT ਸੈਕਟਰ 43 ਚੌਕ, ਸਾਊਥ ਐਂਡ ਚੌਕ (ਸੈਕਟਰ 34-35/43-44 ਚੌਕ) ਤੋਂ ਹੁੰਦੇ ਹੋਏ ਪਿਕਾਡਿਲੀ ਚੌਕ (ਸੈਕਟਰ 21-22/34-35 ਚੌਕ) ਅਤੇ ਹਿਮਾਲੀਅਨ ਮਾਰਗ ‘ਤੇ ਸਥਿਤ ਅਰੋਮਾ ਲਾਈਟ ਪੁਆਇੰਟ ਤੱਕ ਦਾ ਰਸਤਾ। ਅਤੇ ਪਿਕਾਡਿਲੀ ਚੌਕ ਤੋਂ ਸੈਕਟਰ 20/21-33/34 ਚੌਕ ਵੱਲ ਜਾਣ ਵਾਲਾ ਰਸਤਾ, ਜਿਸ ਵਿੱਚ ਕਿਸਾਨ ਭਵਨ ਚੌਕ ਅਤੇ ਗੁਰਦੁਆਰਾ ਚੌਕ (ਸੈਕਟਰ 20/30-32/33 ਚੌਕ) ਸ਼ਾਮਲ ਹਨ, ‘ਤੇ ਸੋਮਵਾਰ ਸਵੇਰੇ 10:30 ਵਜੇ ਤੋਂ ਦੁਪਹਿਰ 3:00 ਵਜੇ ਤੱਕ ਟ੍ਰੈਫਿਕ ਅੰਸ਼ਕ ਤੌਰ ‘ਤੇ ਡਾਇਵਰਟ ਰਹੇਗਾ ਜਾਂ ਆਵਾਜਾਈ ‘ਤੇ ਪਾਬੰਦੀ ਲਗਾਈ ਜਾਵੇਗੀ।

Social Plugin