Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

ਦੀਨ ਦਲਿਤ ਦੀ ਧਰਨੇ ਵਾਲੀ ਦਰੀ ‘ਤੇ 15 ਅਪ੍ਰੈਲ ਨੂੰ ਲਗਾਉਣਗੇ ਐਸ.ਸੀ. ਕਮਿਸ਼ਨ ਦੀ ਕੋਰਟ - ਜਸਵੀਰ ਗੜ੍ਹੀ

 

IMG

 ਚੰਡੀਗੜ੍ਹ, 13 ਅਪ੍ਰੈਲ:

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ 15 ਅਪ੍ਰੈਲ ਨੂੰ ਸਵੇਰੇ 10.45 ਤੇ ਫਗਵਾੜਾ ਵਿਖੇ ਦੀਨ-ਦਲਿਤ ਦੀ ਧਰਨੇ ਵਾਲੀ ਦਰੀ ‘ਤੇ ਐਸ.ਸੀ. ਕਮਿਸ਼ਨ ਦੀ ਕੋਰਟ ਲਗਾ ਕੇ ਨਗਰ ਨਿਗਮ ਫਗਵਾੜਾ ਵੱਲੋਂ ਨੌਕਰੀਓਂ ਕੱਢੇ ਗਏ ਦਰਜ ਚਾਰ ਕਰਮਚਾਰੀ ਨੂੰ ਬਹਾਲ ਕਰਵਾਉਣ ਸਬੰਧੀ ਮਾਮਲੇ ਦੀ ਸੁਣਵਾਈ ਕਰਨਗੇ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਰਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਅਖ਼ਬਾਰਾਂ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਨਗਰ ਨਿਗਮ ਫਗਵਾੜਾ ਵੱਲੋਂ ਗੋਵਿੰਦ ਘਈ ਨਾਮੀ ਦਰਜਾ ਚਾਰ ਮੁਲਾਜ਼ਮ ਨੂੰ ਇਸ ਲਈ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਕਿਉਂਕਿ ਉਸਨੇ ਸਥਾਨਕ ਪ੍ਰਸ਼ਾਸਨ ਦੇ ਹੁਕਮਾਂ ‘ਤੇ ਇੱਕ ਮ੍ਰਿਤਕ ਵਿਅਕਤੀ ਦੀ ਲਾਸ਼ ਨਗਰ ਨਿਗਮ ਦੀ ਗੱਡੀ ਵਿੱਚ ਰੱਖ ਕੇ ਸਮਸ਼ਾਨਘਾਟ ਪਹੁੰਚਾਈ ਸੀ। 

ਸ. ਗੜ੍ਹੀ ਨੇ ਦੱਸਿਆ ਕਿ ਇਸ ਸਬੰਧੀ 15 ਅਪ੍ਰੈਲ ਨੂੰ ਐਸ.ਸੀ. ਕਮਿਸ਼ਨ ਵੱਲੋਂ ਏ.ਡੀ.ਸੀ. ਫਗਵਾੜਾ, ਐਸ.ਡੀ.ਐਮ. ਫਗਵਾੜਾ ਅਤੇ ਕਾਰਜ-ਸਾਧਕ ਅਫ਼ਸਰ ਨੂੰ ਧਰਨੇ ਵਾਲੇ ਸਥਾਨ ‘ਤੇ ਤਲਬ ਕੀਤਾ ਗਿਆ ਹੈ।