ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ, ਜੋ ਅੱਜ ਦਿੱਲੀ ਦੇ ਦੌਰੇ 'ਤੇ ਹਨ। ਮੰਤਰੀ ਹਰਪਾਲ ਸਿੰਘ ਚੀਮਾ ਅੱਜ ਦੁਪਹਿਰ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕਰਨਗੇ। ਇਹ ਮੁਲਾਕਾਤ ਕੇਂਦਰੀ ਬਜਟ 2026 ਤੋਂ ਪਹਿਲਾਂ ਬਹੁਤ ਅਹਿਮ ਮੰਨੀ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਵਿੱਤ ਮੰਤਰੀ ਚੀਮਾ ਇਸ ਮੀਟਿੰਗ ਵਿੱਚ ਪੰਜਾਬ ਦੀਆਂ ਵਿੱਤੀ ਮੰਗਾਂ, ਕਰਜ਼ੇ ਦੀ ਸਮੱਸਿਆ ਅਤੇ ਸੂਬੇ ਲਈ ਵਿਸ਼ੇਸ਼ ਗ੍ਰਾਂਟ ਵਰਗੇ ਅਹਿਮ ਮੁੱਦਿਆਂ 'ਤੇ ਵਿਚਾਰ ਚਰਚਾ ਕਰਨਗੇ। ਸਾਰਿਆਂ ਦੀਆਂ ਨਜ਼ਰਾਂ ਇਸ ਮੁਲਾਕਾਤ 'ਤੇ ਟਿਕੀਆਂ ਹਨ ਕਿ ਪੰਜਾਬ ਦੀ ਝੋਲੀ 'ਚ ਕੀ ਪੈਂਦਾ ਹੈ।

Social Plugin