ਫਿਰੋਜ਼ਪੁਰ: ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਫਿਰੋਜ਼ਪੁਰ ਵਿੱਚ ਪੂਰੇ ਜੋਸ਼ ਨਾਲ ਜਾਰੀ ਹੈ। ਹੁਣ ਤੱਕ ਸਾਹਮਣੇ ਆਏ ਰੁਝਾਨਾਂ ਅਤੇ ਨਤੀਜਿਆਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (AAP) ਵਿਰੋਧੀਆਂ 'ਤੇ ਭਾਰੀ ਪੈਂਦੀ ਦਿਖਾਈ ਦੇ ਰਹੀ ਹੈ।
ਬਲਾਕ ਸੰਮਤੀ ਮੱਖੂ ਤੇ ਜ਼ੀਰਾ 'ਚ 'ਆਪ' ਦੀ ਹੂੰਝਾ ਫੇਰ ਜਿੱਤ
ਤਾਜ਼ਾ ਅੰਕੜਿਆਂ ਅਨੁਸਾਰ, ਬਲਾਕ ਸੰਮਤੀ ਮੱਖੂ ਵਿੱਚ ਆਮ ਆਦਮੀ ਪਾਰਟੀ ਨੇ ਵਿਰੋਧੀਆਂ ਦਾ ਮੁਕੰਮਲ ਸਫਾਇਆ ਕਰ ਦਿੱਤਾ ਹੈ। ਇੱਥੋਂ ਦੀਆਂ ਸਾਰੀਆਂ 15 ਸੀਟਾਂ 'ਤੇ 'ਆਪ' ਦੇ ਉਮੀਦਵਾਰ ਵੱਡੀ ਲੀਡ ਨਾਲ ਅੱਗੇ ਚੱਲ ਰਹੇ ਹਨ। ਇਸੇ ਤਰ੍ਹਾਂ ਬਲਾਕ ਸੰਮਤੀ ਜ਼ੀਰਾ ਵਿੱਚ ਵੀ ਸਥਿਤੀ ਪਾਰਟੀ ਦੇ ਪੱਖ ਵਿੱਚ ਹੈ, ਜਿੱਥੇ 19 ਸੀਟਾਂ 'ਤੇ ਆਮ ਆਦਮੀ ਪਾਰਟੀ ਨੇ ਮਜ਼ਬੂਤ ਪਕੜ ਬਣਾਈ ਹੋਈ ਹੈ।
ਕਾਂਗਰਸ ਦੀ ਲਵਪ੍ਰੀਤ ਕੌਰ ਨੇ ਦਰਜ ਕੀਤੀ ਜਿੱਤ
ਭਾਵੇਂ ਜ਼ਿਆਦਾਤਰ ਸੀਟਾਂ 'ਤੇ 'ਆਪ' ਦਾ ਕਬਜ਼ਾ ਦਿਖ ਰਿਹਾ ਹੈ, ਪਰ ਪੰਚਾਇਤ ਸੰਮਤੀ ਜ਼ੀਰਾ ਦੇ ਜ਼ੋਨ ਨੰਬਰ-5 (ਲਹੂਕੇ ਕਲਾਂ) ਤੋਂ ਕਾਂਗਰਸ ਪਾਰਟੀ ਲਈ ਰਾਹਤ ਦੀ ਖ਼ਬਰ ਆਈ ਹੈ। ਇੱਥੋਂ ਕਾਂਗਰਸੀ ਉਮੀਦਵਾਰ ਲਵਪ੍ਰੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਵਿਰੋਧੀ ਨੂੰ 655 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ ਅਤੇ ਜੇਤੂ ਰਹੇ।
ਜਿਵੇਂ-ਜਿਵੇਂ ਗਿਣਤੀ ਅੱਗੇ ਵਧ ਰਹੀ ਹੈ, ਚੋਣ ਮੈਦਾਨ ਵਿੱਚ ਡਟੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਦੀਆਂ ਧੜਕਣਾਂ ਤੇਜ਼ ਹੋ ਰਹੀਆਂ ਹਨ। ਉਮੀਦ ਜਤਾਈ ਜਾ ਰਹੀ ਹੈ ਕਿ ਦੇਰ ਸ਼ਾਮ ਤੱਕ ਜ਼ਿਲ੍ਹੇ ਦੀਆਂ ਬਾਕੀ ਸੀਟਾਂ ਦੀ ਤਸਵੀਰ ਵੀ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗੀ।

Social Plugin