Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

ਪਰਵਿੰਦਰ ਝੋਟਾ ਕਤਲ ਕਾਂਡ: ਇਨਸਾਫ਼ ਲਈ ਧਰਨੇ ‘ਤੇ ਬੈਠੇ ਪਰਿਵਾਰ ਦੇ ਸਮਰਥਨ ‘ਚ ਨਿੱਤਰੇ ਪੰਜਾਬੀ ਕਲਾਕਾਰ; ਸ਼ੋਅ ਕੀਤੇ Postponed

 

ਪਰਵਿੰਦਰ ਝੋਟਾ ਕਤਲ ਕਾਂਡ: ਇਨਸਾਫ਼ ਲਈ ਧਰਨੇ ‘ਤੇ ਬੈਠੇ ਪਰਿਵਾਰ ਦੇ ਸਮਰਥਨ ‘ਚ ਨਿੱਤਰੇ ਪੰਜਾਬੀ ਕਲਾਕਾਰ; ਸ਼ੋਅ ਕੀਤੇ Postponed

ਚੰਡੀਗੜ੍ਹ, 19 ਅਕਤੂਬਰ 2026 - ਮਾਨਸਾ ‘ਚ ਪਰਵਿੰਦਰ ਸਿੰਘ ਝੋਟੇ ਦੇ ਕਤਲ ਤੋਂ ਬਾਅਦ ਪਰਿਵਾਰ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ‘ਤੇ ਬੈਠਾ ਹੋਇਆ ਹੈ । ਕਈ ਪੰਜਾਬੀ ਕਲਾਕਾਰਾਂ ਵੀ ਉਨ੍ਹਾਂ ਦੇ ਪਰਿਵਾਰ ਦੇ ਸਮਰਥਨ ਵਿੱਚ ਅੱਗੇ ਆਏ ਹਨ।

ਦੱਸ ਦਈਏ ਕਿ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਆਪਣਾ ਸ਼ੋਅ ਮੁਲਤਵੀ ਕਰ ਦਿੱਤਾ ਹੈ। ਇਹ ਪ੍ਰੋਗਰਾਮ ਅੰਮ੍ਰਿਤਸਰ ‘ਚ 25 ਅਕਤੂਬਰ ਨੂੰ ਹੋਣਾ ਸੀ ਇਸ ਤੋਂ ਪਹਿਲਾ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ 19 ਅਕਤੂਬਰ ਨੂੰ ਹੋਣ ਵਾਲਾ ਆਪਣੇ ਪੁੱਤਰ ਦਾ ‘ਸਾਈਨ ਟੂ ਗਾਡ’ (Sign to God) ਸ਼ੋਅ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਪਹਿਲਾਂ ਮਾਨਸਾ ਹੈ, ਫਿਰ ਪੁੱਤਰ ਦਾ ਟੂਰ। ਉੱਥੇ ਹੀ ਹਾਲ ਹੀ ‘ਚ ਗਾਇਕ ਰਣਜੀਤ ਬਾਵਾ, ਬੱਬੂ ਮਾਨ ਅਤੇ ਆਰ ਨੇਤ ਝੋਟੇ ਦੇ ਪਰਿਵਾਰ ਨੂੰ ਮਿਲਣ ਪਹੁੰਚੇ।

ਜਦੋਂ ਕਿ ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ ਸਟੋਰੀ ਵਿੱਚ ਝੋਟੇ ਨੂੰ ਸ਼ਹੀਦ ਦੱਸਦਿਆਂ ਪਰਿਵਾਰ ਨੂੰ ਇਨਸਾਫ਼ ਮਿਲਣ ਦੀ ਗੱਲ ਕਹੀ। ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਵੀ ਆਪਣੀ ਫ਼ਿਲਮ ‘ਥਾਪੀ’ ਦੀ ਸਕ੍ਰੀਨਿੰਗ ਰੋਕਣ ਦਾ ਐਲਾਨ ਕੀਤਾ ਹੈ।

ਦੱਸ ਦਈਏ ਕਿ ਮੈਡੀਕਲ ਸਟੋਰ ‘ਤੇ ਨਸ਼ਾ ਵੇਚਣ ਦਾ ਵਿਰੋਧ ਕਰਨ ‘ਤੇ 13 ਅਕਤੂਬਰ ਨੂੰ ਗੋਲੀ ਮਾਰ ਕੇ ਝੋਟੇ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਤੋਂ ਪਰਿਵਾਰ ਧਰਨੇ ‘ਤੇ ਬੈਠਾ ਹੋਇਆ ਹੈ। ਅਜੇ ਤੱਕ ਲਾਸ਼ ਦਾ ਪੋਸਟਮਾਰਟਮ ਨਹੀਂ ਹੋਇਆ ਹੈ। ਪਰਿਵਾਰ ਮਾਮਲੇ ਦੀ ਸੀ.ਬੀ.ਆਈ. (CBI) ਜਾਂਚ ਸਣੇ ਕਈ ਮੰਗਾਂ ‘ਤੇ ਅੜਿਆ ਹੋਇਆ ਹੈ।