Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

Punjab: ‘ਸ਼ੇਰ-ਏ-ਪੰਜਾਬ T20 ਲੀਗ’ ਦੀ ਸ਼ੁਰੂਆਤ ਅੱਜ ਤੋਂ, 6 ਟੀਮਾਂ ਵਿਚਾਲੇ ਹੋਣਗੇ ਮੁਕਾਬਲੇ

 

Punjab: ‘ਸ਼ੇਰ-ਏ-ਪੰਜਾਬ T20 ਲੀਗ’ ਦੀ ਸ਼ੁਰੂਆਤ ਅੱਜ ਤੋਂ, 6 ਟੀਮਾਂ ਵਿਚਾਲੇ ਹੋਣਗੇ ਮੁਕਾਬਲੇ

ਚੰਡੀਗੜ੍ਹ, 30 ਅਗਸਤ (ਵਿਸ਼ਵ ਵਾਰਤਾ): ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਦੀ ‘ਸ਼ੇਰ-ਏ-ਪੰਜਾਬ T20 ਲੀਗ’ ਦਾ ਆਗਾਜ਼ 30 ਅਗਸਤ ਤੋਂ ਹੋ ਰਿਹਾ ਹੈ। ਛੇ ਟੀਮਾਂ ਵਾਲੀ ਇਸ ਲੀਗ ਵਿੱਚ ਪੰਜਾਬ ਦੇ ਕਈ ਵੱਡੇ ਕ੍ਰਿਕਟਰ ਆਪਣਾ ਜੌਹਰ ਦਿਖਾਉਂਦੇ ਨਜ਼ਰ ਆਉਣਗੇ। ਇਹ ਟੂਰਨਾਮੈਂਟ 30 ਅਗਸਤ ਤੋਂ 13 ਸਤੰਬਰ ਤੱਕ ਚੱਲੇਗਾ ਅਤੇ ਕੁੱਲ 27 ਮੈਚ ਖੇਡੇ ਜਾਣਗੇ।

ਇਨ੍ਹਾਂ ਟੀਮਾਂ ਵਿੱਚ ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ, ਅਭਿਸ਼ੇਕ ਸ਼ਰਮਾ, ਪ੍ਰਭਸਿਮਰਨ ਸਿੰਘ, ਰਮਨਦੀਪ ਸਿੰਘ ਅਤੇ ਗੁਰਨੂਰ ਬਰਾੜ ਸਮੇਤ ਪੰਜਾਬ ਦੇ ਸਟਾਰ ਕ੍ਰਿਕਟਰ ਖੇਡਣਗੇ। ਇਹ ਲੀਗ 30 ਅਗਸਤ ਤੋਂ 13 ਸਤੰਬਰ ਤੱਕ ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਸਟੇਡੀਅਮ ਵਿੱਚ ਖੇਡੀ ਜਾਵੇਗੀ। 9 ਅਗਸਤ ਨੂੰ ਹੋਈ ਨਿਲਾਮੀ ਵਿੱਚ ਪੰਜਾਬ ਦੇ 450 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ ਸੀ।

ਲੀਗ ਦਾ ਪਹਿਲਾ ਮੁਕਾਬਲਾ ਅੱਜ ਸ਼ਾਮ ਅੰਮ੍ਰਿਤਸਰ ਸੂਰਮਾਜ਼ ਅਤੇ ਮੋਹਾਲੀ ਕਿੰਗਜ਼ ਵਿਚਾਲੇ ਮੋਹਾਲੀ ਦੇ ਆਈਐੱਸ ਬਿੰਦਰਾ ਸਟੇਡੀਅਮ ਵਿੱਚ ਹੋਵੇਗਾ। ਮੈਚ ਰਾਤ 8 ਵਜੇ ਸ਼ੁਰੂ ਹੋਵੇਗਾ। ਸਾਰੇ ਹੀ ਮੁਕਾਬਲੇ ਮੋਹਾਲੀ ‘ਚ ਖੇਡੇ ਜਾਣਗੇ।

ਸ਼ੁਭਮਨ ਗਿੱਲ — ਫਾਜ਼ਿਲਕਾ ਫਾਲਕਨਜ਼
ਅਭਿਸ਼ੇਕ ਸ਼ਰਮਾ — ਅੰਮ੍ਰਿਤਸਰ ਸੂਰਮਾਜ਼
ਅਰਸ਼ਦੀਪ ਸਿੰਘ — ਲੁਧਿਆਣਾ ਲਾਇੰਸ
ਪ੍ਰਭਸਿਮਰਨ ਸਿੰਘ — ਜਲੰਧਰ ਵਾਰਿਅਰਜ਼
ਰਮਨਦੀਪ ਸਿੰਘ — ਮੋਹਾਲੀ ਕਿੰਗਜ਼
ਗੁਰਨੂਰ ਬਰਾੜ — ਬਠਿੰਡਾ ਰੌਇਲਜ਼
ਅਧਿਕਾਰਤ ਲੀਗ ਵੈੱਬਸਾਈਟ ’ਤੇ ਵੀ ਇਹ ਛੇ ਖਿਡਾਰੀ ਆਪਣੀਆਂ-ਆਪਣੀਆਂ ਫ੍ਰੈਂਚਾਈਜ਼ੀਆਂ ਦੇ ਮਾਰਕੀ ਖਿਡਾਰੀਆਂ ਵਜੋਂ ਦਰਜ ਹਨ।