Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

Punjab ‘ਚ 7 ਟਰੇਨਾਂ ਦੇ ਟਾਈਮ-ਟੇਬਲ ‘ਚ ਬਦਲਾਅ, ਜਾਣੋ ਨਵਾਂ ਸਮਾਂ

 

Punjab ‘ਚ 7 ਟਰੇਨਾਂ ਦੇ ਟਾਈਮ-ਟੇਬਲ ‘ਚ ਬਦਲਾਅ, ਜਾਣੋ ਨਵਾਂ ਸਮਾਂ

ਚੰਡੀਗੜ੍ਹ, 28 ਅਗਸਤ (ਵਿਸ਼ਵ ਵਾਰਤਾ): ਪੰਜਾਬ ਦੇ ਰੇਲ ਯਾਤਰੀਆਂ ਲਈ ਵੱਡੀ ਖ਼ਬਰ ਹੈ। ਉੱਤਰੀ ਰੇਲਵੇ ਵੱਲੋਂ ਪੰਜਾਬ ਨਾਲ ਸਬੰਧਤ 7 ਟਰੇਨਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਇਹ ਤਬਦੀਲੀ ਅੰਮ੍ਰਿਤਸਰ ਦੇ ਛੇਹਰਟਾ ਤੋਂ ਵਾਰਾਣਸੀ (ਸੀਰ ਗੋਵਰਧਨਪੁਰ) ਵਿਚਕਾਰ ਚੱਲਣ ਵਾਲੀ ਨਵੀਂ ਐਕਸਪ੍ਰੈੱਸ ਟਰੇਨ ਦੇ ਸੰਚਾਲਨ ਕਾਰਨ ਕੀਤੀ ਗਈ ਹੈ। ਰੇਲਵੇ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਨਵੀਂ 14624/14623 ਛੇਹਰਟਾ-ਵਾਰਾਣਸੀ-ਛੇਹਰਟਾ ਸੀਰ ਗੋਵਰਧਨਪੁਰ ਐਕਸਪ੍ਰੈੱਸ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦੇ ਟਾਈਮ-ਟੇਬਲ ਨੂੰ ਐਡਜਸਟ ਕਰਨ ਲਈ ਪੰਜਾਬ ਦੇ ਵੱਖ-ਵੱਖ ਰੂਟਾਂ ‘ਤੇ ਚੱਲਣ ਵਾਲੀਆਂ ਟਰੇਨਾਂ ਦੇ ਸਮੇਂ ਵਿੱਚ ਫੇਰਬਦਲ ਕੀਤਾ ਗਿਆ ਹੈ।

ਰੇਲਵੇ ਅਧਿਕਾਰੀਆਂ ਮੁਤਾਬਕ ਨਵਾਂ ਟਾਈਮ-ਟੇਬਲ 31 ਅਗਸਤ 2026 ਤੋਂ ਨਵੰਬਰ 2026 ਤੱਕ ਲਾਗੂ ਰਹੇਗਾ। ਇਨ੍ਹਾਂ ਟਰੇਨਾਂ ਦਾ ਬਦਲਿਆ ਸਮਾਂ…..

CSMT-ਅੰਮ੍ਰਿਤਸਰ ਐਕਸਪ੍ਰੈੱਸ (11057): 2 ਸਤੰਬਰ 2026 ਤੋਂ ਇਹ ਟਰੇਨ ਅੰਮ੍ਰਿਤਸਰ 35 ਮਿੰਟ ਦੇਰੀ ਨਾਲ ਪਹੁੰਚੇਗੀ। ਪਹਿਲਾਂ ਸ਼ਾਮ 4:15 ਵਜੇ ਪਹੁੰਚਣ ਦਾ ਸਮਾਂ ਸੀ, ਜੋ ਹੁਣ ਬਦਲ ਕੇ 4:50 ਵਜੇ ਕਰ ਦਿੱਤਾ ਗਿਆ ਹੈ।

ਪੂਰਨੀਆ ਕੋਰਟ-ਅੰਮ੍ਰਿਤਸਰ ਐਕਸਪ੍ਰੈੱਸ (14617): 2 ਸਤੰਬਰ ਤੋਂ ਇਹ ਟਰੇਨ ਅੰਮ੍ਰਿਤਸਰ ਸ਼ਾਮ 5:05 ਵਜੇ ਪਹੁੰਚੇਗੀ। ਪਹਿਲਾਂ ਇਸ ਦਾ ਸਮਾਂ 4:55 ਵਜੇ ਸੀ।

ਕੋਲਕਾਤਾ-ਅੰਮ੍ਰਿਤਸਰ ਦੁਰਗਿਆਨਾ ਐਕਸਪ੍ਰੈੱਸ (12357): 1 ਸਤੰਬਰ 2026 ਤੋਂ ਇਸ ਦੇ ਸਮੇਂ ਵਿੱਚ 15 ਮਿੰਟ ਦਾ ਬਦਲਾਅ ਕੀਤਾ ਗਿਆ ਹੈ। ਹੁਣ ਇਹ ਟਰੇਨ ਅੰਮ੍ਰਿਤਸਰ ਸ਼ਾਮ 5:35 ਵਜੇ ਪਹੁੰਚੇਗੀ, ਜਦਕਿ ਪਹਿਲਾਂ ਸਮਾਂ 5:20 ਵਜੇ ਸੀ।

ਜੈਨਗਰ-ਅੰਮ੍ਰਿਤਸਰ ਸ਼ਹੀਦ ਐਕਸਪ੍ਰੈੱਸ (14673): 2 ਨਵੰਬਰ 2026 ਤੋਂ ਇਸ ਟਰੇਨ ਦੇ ਅੰਮ੍ਰਿਤਸਰ ਪਹੁੰਚਣ ਦਾ ਸਮਾਂ ਸ਼ਾਮ 5:50 ਵਜੇ ਤੋਂ ਬਦਲ ਕੇ 6:05 ਵਜੇ ਕਰ ਦਿੱਤਾ ਗਿਆ ਹੈ। ਲਖਨਊ ਤੋਂ ਟਰੇਨ ਆਪਣੇ ਨਿਰਧਾਰਤ ਸਮੇਂ ਅਨੁਸਾਰ ਹੀ ਰਵਾਨਾ ਹੋਵੇਗੀ।

ਜੈਨਗਰ-ਅੰਮ੍ਰਿਤਸਰ ਸਰਯੂ ਯਮੁਨਾ ਐਕਸਪ੍ਰੈੱਸ (14649): 1 ਨਵੰਬਰ 2026 ਤੋਂ ਇਸ ਟਰੇਨ ਦੇ ਸਮੇਂ ਵਿੱਚ ਤਬਦੀਲੀ ਹੋਵੇਗੀ। ਸ਼ੁਰੂਆਤੀ ਸਟੇਸ਼ਨਾਂ ਅਤੇ ਲਖਨਊ ਵਿਚਕਾਰ ਸ਼ਡਿਊਲ ਵਿੱਚ ਕੀਤੇ ਬਦਲਾਅ ਕਾਰਨ ਹੁਣ ਇਹ ਟਰੇਨ ਅੰਮ੍ਰਿਤਸਰ ਸ਼ਾਮ 6:05 ਵਜੇ ਪਹੁੰਚੇਗੀ। ਪਹਿਲਾਂ ਇਸ ਦਾ ਸਮਾਂ 5:50 ਵਜੇ ਸੀ।

ਰੇਲਵੇ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਯਾਤਰਾ ਤੋਂ ਪਹਿਲਾਂ ਆਪਣੀ ਟਰੇਨ ਦਾ ਨਵਾਂ ਸਮਾਂ ਜ਼ਰੂਰ ਚੈੱਕ ਕਰ ਲੈਣ, ਤਾਂ ਜੋ ਬਦਲੇ ਹੋਏ ਸ਼ਡਿਊਲ ਕਾਰਨ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।