Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

ਨਾਂਦੇੜ ‘ਚ ਹੋਏ ਹਮਲੇ ਤੋਂ ਬਾਅਦ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਲਿਆਂਦੇ ਗਏ ਸੁਖਬੀਰ ਬਾਦਲ

 

ਨਾਂਦੇੜ ‘ਚ ਹੋਏ ਹਮਲੇ ਤੋਂ ਬਾਅਦ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਲਿਆਂਦੇ ਗਏ ਸੁਖਬੀਰ ਬਾਦਲ

ਨਵੀ ਦਿੱਲੀ, 14 ਅਗਸਤ (ਵਿਸ਼ਵ ਵਾਰਤਾ): ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਲਿਆਂਦਾ ਗਿਆ ਹੈ। ਸੁਖਬੀਰ ਬਾਦਲ ਦੇ ਦਿੱਲੀ ਏਅਰਪੋਰਟ ਪਹੁੰਚਣ ‘ਤੇ ਬਿਕਰਮ ਸਿੰਘ ਮਜੀਠੀਆ ਸਮੇਤ ਅਕਾਲੀ ਆਗੂ ਉਨ੍ਹਾਂ ਨੂੰ ਮਿਲਣ ਪਹੁੰਚੇ। ਇਸ ਤੋਂ ਬਾਅਦ ਮਜੀਠੀਆ ਖ਼ੁਦ ਕਾਰ ਚਲਾ ਕੇ ਸੁਖਬੀਰ ਬਾਦਲ ਨੂੰ ਮੇਦਾਂਤਾ ਹਸਪਤਾਲ ਲੈ ਕੇ ਗਏ।

ਦੱਸ ਦਈਏ ਕਿ ਉਨ੍ਹਾਂ ਨੂੰ ਦੁਪਹਿਰ ਨੂੰ ਹੀ ਸਰਜਰੀ ਤੋਂ ਬਾਅਦ ਨਾਂਦੇੜ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ। ਬਿੱਟੇ ਕੱਲ੍ਹ ਹੋਏ ਹਮਲੇ ‘ਚ ਸੁਖਬੀਰ ਬਾਦਲ ਦੇ ਹੱਥ ‘ਤੇ ਲਗਭਗ 5 ਸੈਂਟੀਮੀਟਰ ਦਾ ਕੱਟ ਲੱਗਿਆ ਸੀ।ਅੱਜ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਪੰਜਾਬ ਵਿੱਚ ਅਸ਼ਾਂਤੀ ਨਹੀਂ ਫੈਲਣ ਦਿਆਂਗਾ। ਅਜਿਹਾ ਕਦੇ ਨਹੀਂ ਹੋਣ ਦਿਆਂਗਾ। ਮੇਰੇ ਪਿਤਾ ਜੀ ਜਦੋਂ ਤੱਕ ਮੁੱਖ ਮੰਤਰੀ ਰਹੇ, ਕਦੇ ਅਜਿਹਾ ਨਹੀਂ ਹੋਣ ਦਿੱਤਾ। ਮੇਰੇ ‘ਤੇ ਕਿੰਨੇ ਵੀ ਹਮਲੇ ਹੋ ਜਾਣ, ਮੈਂ ਡਰਨ ਵਾਲਾ ਨਹੀਂ ਹਾਂ। ਜਿਸ ‘ਤੇ ਗੁਰੂ ਦਾ ਹੱਥ ਹੈ, ਉਸ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ।