ਪੰਜਾਬ ਬੰਦ ਦੇ ਸੱਦੇ ਤੇ ਕੋਟਕਪੂਰਾ ਮੁਕੰਮਲ ਬੰਦ: ਸਿੱਖ ਜੱਥੇਬੰਦੀ ਦੀ ਅਗਵਾਈ ‘ਚ ਕੱਢਿਆ ਗਿਆ ਮਾਰਚ
ਕੋਟਕਪੂਰਾ, 21 ਅਗਸਤ 2026 (ਵਿਸ਼ਵ ਵਾਰਤਾ): ਜਗਤਾਰ ਸਿੰਘ ਹਵਾਰਾ ਦੀ ਪੈਰੋਲ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ। ਪੰਜਾਬ ‘ਚ ਅੱਜ ਬੰਦ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ। ਸਾਰੇ ਜ਼ਿਲ੍ਹਿਆਂ ਵਿੱਚ ਮਾਰਕੀਟਾਂ ਬੰਦ ਰਹੀਆਂ। ਕਈ ਸ਼ਹਿਰਾਂ ‘ਚ ਪ੍ਰਾਈਵੇਟ ਸਕੂਲ ਬੰਦ ਰੱਖੇ ਗਏ। ਬੱਸਾਂ ਦੀ ਆਵਾਜਾਈ ‘ਤੇ ਵੀ ਵਿਆਪਕ ਅਸਰ ਰਿਹਾ। ਦੱਸ ਦਈਏ ਕਿ ਇਸ ਬੰਦ ਦਾ ਜ਼ਿਲ੍ਹਾ ਫਰੀਦਕੋਟ ਦੇ ਹਲਕਾ ਕੋਟਕਪੂਰਾ ਵਿੱਚ ਵੀ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ।
ਬੰਦ ਦੌਰਾਨ ਕੋਟਕਪੂਰਾ ਦੇ ਬੱਤੀਆਂ ਵਾਲਾ ਚੌਕ ਵਿਖੇ ਸਿੱਖ ਸੰਗਤਾਂ ਵੱਲੋਂ ਇਕੱਠ ਕੀਤਾ ਗਿਆ। ਇਸ ਦੌਰਾਨ ਚੌਕ ਵਿੱਚ ਧਰਨਾ ਲਗਾਇਆ ਗਿਆ ਜਿਸ ਕਾਰਨ ਆਵਾਜਾਈ ਪ੍ਰਭਾਵਿਤ ਰਹੀ। ਉਸ ਤੋਂ ਬਾਅਦ ਸਿੱਖ ਜੱਥੇਬੰਦੀਆ ਵੱਲੋ ਵਾਰਿਸ ਪੰਜਾਬ ਦੇ’ ਗੁਰਸੇਵਕ ਸਿੰਘ ਭਾਣਾ ਦੀ ਅਗਵਾਈ ਵਿੱਚ ਸ਼ਹਿਰ ਅੰਦਰ ਪੈਦਲ ਮਾਰਚ ਕੱਢਿਆਂ ਗਿਆ ਅਤੇ ਕੁਝ ਦੁਕਾਨਾਂ ਤੋਂ ਖੁੱਲੀਆਂ ਸਨ ਉਹਨਾਂ ਨੂੰ ਨਿਰਮਤਾਂ ਸਹਿਤ ਅਪੀਲ ਕਰ ਬੰਦ ਕਰਵਾਈਆ ਗਈਆਂ।

Social Plugin