Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

ਈਰਾਨ ਦੇ ਸਾਬਕਾ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੇ ਅੰਤਿਮ ਸਸਕਾਰ ‘ਚ ਸ਼ਾਮਲ ਹੋਵੇਗੀ ਮਹਿਬੂਬਾ ਮੁਫ਼ਤੀ

 

ਈਰਾਨ ਦੇ ਸਾਬਕਾ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੇ ਅੰਤਿਮ ਸਸਕਾਰ ‘ਚ ਸ਼ਾਮਲ ਹੋਵੇਗੀ ਮਹਿਬੂਬਾ ਮੁਫ਼ਤੀ

ਈਰਾਨ, 2 ਜੁਲਾਈ 2026 (ਵਿਸ਼ਵ ਵਾਰਤਾ): ਈਰਾਨ ਦੇ ਸਾਬਕਾ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ, ਜੋ ਕਈ ਦਿਨਾਂ ਤੱਕ ਚੱਲੇਗਾ। ਈਰਾਨ ਨੇ ਕਈ ਭਾਰਤੀ ਨੇਤਾਵਾਂ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਰਸਮੀ ਸੱਦਾ ਭੇਜਿਆ ਹੈ। ਅੰਤਿਮ ਸਸਕਾਰ ਦੀਆਂ ਰਸਮਾਂ 4 ਜੁਲਾਈ ਤੋਂ 9 ਜੁਲਾਈ 2026 ਤੱਕ ਤਹਿਰਾਨ, ਕੋਮ ਅਤੇ ਮਸ਼ਹਦ ਸ਼ਹਿਰਾਂ ਵਿੱਚ ਹੋਣਗੀਆਂ।

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (PDP) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਵੇਗੀ। ਇਸ ਬਾਰੇ ਗੱਲ ਕਰਦਿਆਂ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਉਹ ਈਰਾਨ ਜਾਵੇਗੀ। ਮਹਿਬੂਬਾ ਮੁਫ਼ਤੀ ਈਰਾਨੀ ਲੀਡਰਸ਼ਿਪ ਅਤੇ ਉੱਥੋਂ ਦੇ ਲੋਕਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰੇਗੀ ਅਤੇ ਅੰਤਿਮ ਸ਼ਰਧਾਂਜਲੀ ਭੇਟ ਕਰੇਗੀ।

ਮਿਲੀ ਜਾਣਕਾਰੀ ਅਨੁਸਾਰ ਮਹਿਬੂਬਾ ਮੁਫ਼ਤੀ ਨੂੰ ਈਰਾਨ ਨੇ ਭਾਰਤ ਦੀ ਵਿਸ਼ੇਸ਼ ਮਹਿਮਾਨ ਵਜੋਂ ਅਧਿਕਾਰਤ ਸੱਦਾ ਭੇਜਿਆ ਹੈ। ਮਹਿਬੂਬਾ ਨੇ ਕਿਹਾ, “ਇਹ ਮੇਰੇ ਲਈ ਬਹੁਤ ਵੱਡਾ ਸਨਮਾਨ ਹੈ।ਮੈਂ ਖਾਮੇਨੇਈ ਨੂੰ ਅੰਤਿਮ ਸ਼ਰਧਾਂਜਲੀ ਭੇਟ ਕਰਨ ਲਈ ਤਹਿਰਾਨ ਜਾਵਾਂਗੀ।

ਈਰਾਨ ਨੇ ਪੀਡੀਪੀ (PDP) ਮੁਖੀ ਦੇ ਨਾਲ-ਨਾਲ ਹੋਰ ਕਸ਼ਮੀਰੀ ਨੇਤਾਵਾਂ ਨੂੰ ਵੀ ਸੱਦਾ ਭੇਜਿਆ ਹੈ, ਜਿਸ ਵਿੱਚ ਸ਼ੀਆ ਨੇਤਾ ਅਤੇ ਨੈਸ਼ਨਲ ਕਾਨਫਰੰਸ (NC) ਦੇ ਸੰਸਦ ਮੈਂਬਰ ਆਗਾ ਸਈਅਦ ਰੁਹੁੱਲਾ ਮਹੇਦੀ, ਸ਼ੀਆ ਧਰਮ ਗੁਰੂ ਅਤੇ ਜੇ-ਕੇ ਪੀਪਲਜ਼ ਕਾਨਫਰੰਸ ਦੇ ਨੇਤਾ ਇਮਰਾਨ ਅੰਸਾਰੀ, ਲੱਦਾਖ ਦੀ ਨੁਮਾਇੰਦਗੀ ਕਰਨ ਵਾਲੇ ਪ੍ਰਮੁੱਖ ਸੰਸਦ ਮੈਂਬਰ ਮੁਹੰਮਦ ਹਨੀਫਾ, ਸ਼ੀਆ ਧਰਮ ਗੁਰੂ ਮਸਰੂਰ ਅੱਬਾਸ ਅੰਸਾਰੀ ਅਤੇ ਆਗਾ ਸਈਅਦ ਹਸਨ ਮੋਸਾਵੀ ਅਲ ਸਫਵੀ ਸ਼ਾਮਲ ਹਨ।

ਈਰਾਨੀ ਰਾਸ਼ਟਰਪਤੀ ਮਸੂਦ ਪੇਜੇਸ਼ਕੀਅਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਭੇਜਿਆ ਸੀ, ਪਰ ਉਹ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਪਹਿਲਾਂ ਤੋਂ ਤੈਅ ਦੌਰਿਆਂ ਕਾਰਨ ਸ਼ਾਮਲ ਨਹੀਂ ਹੋ ਸਕਣਗੇ। ਭਾਰਤ ਦੀ ਅਧਿਕਾਰਤ ਨੁਮਾਇੰਦਗੀ ਇੱਕ ਉੱਚ-ਪੱਧਰੀ ਵਫ਼ਦ ਕਰੇਗਾ, ਜਿਸ ਵਿੱਚ ਬਿਹਾਰ ਦੇ ਰਾਜਪਾਲ ਲੈਫਟੀਨੈਂਟ ਜਨਰਲ (ਰਿਟਾਇਰਡ) ਸਈਅਦ ਅਤਾ ਹਸਨੈਨ ਅਤੇ ਵਿਦੇਸ਼ ਰਾਜ ਮੰਤਰੀ ਪਵਿੱਤਰ ਮਾਰਗਰੀਟਾ ਸ਼ਾਮਲ ਹੋਣਗੇ।