Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

ਬਠਿੰਡਾ ‘ਚ ਕੋਲਡ ਸਟੋਰ ਹਾਦਸਾ: ਛੱਤ ਡਿੱਗਣ ਨਾਲ ਅਮੋਨੀਆ ਗੈਸ ਲੀਕ, ਇੱਕ ਵਿਅਕਤੀ ਅਜੇ ਵੀ ਫਸਿਆ

 

IMG

ਬਠਿੰਡਾ ਦੇ ਨਜ਼ਦੀਕੀ ਕਸਬੇ ਭਗਤਾ ਭਾਈ ਕਾ ਵਿੱਚ ਇੱਕ ਪ੍ਰਾਈਵੇਟ ਕੋਲਡ ਸਟੋਰ ਵਿੱਚ ਵੱਡਾ ਹਾਦਸਾ ਵਾਪਰਿਆ, ਜਿੱਥੇ ਅਚਾਨਕ ਛੱਤ ਢਹਿ ਜਾਣ ਕਾਰਨ ਅਮੋਨੀਆ ਗੈਸ ਲੀਕ ਹੋ ਗਈ। ਇਸ ਘਟਨਾ ਨਾਲ ਇਲਾਕੇ ਵਿੱਚ ਘਬਰਾਹਟ ਫੈਲ ਗਈ ਅਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਸੂਤਰਾਂ ਅਨੁਸਾਰ, ਹਾਦਸੇ ਦੇ ਸਮੇਂ ਕੋਲਡ ਸਟੋਰ ਅੰਦਰ ਤਿੰਨ ਲੋਕ ਮੌਜੂਦ ਸਨ। ਰਾਹਤ ਟੀਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਦੋ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ, ਜਦਕਿ ਇੱਕ ਵਿਅਕਤੀ ਹਜੇ ਵੀ ਅੰਦਰ ਫਸਿਆ ਹੋਇਆ ਦੱਸਿਆ ਜਾ ਰਿਹਾ ਹੈ।

ਸੂਚਨਾ ਮਿਲਦੇ ਹੀ ਪੁਲਿਸ, ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਰਾਹਤ ਅਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ। ਅਮੋਨੀਆ ਗੈਸ ਦੇ ਰਿਸਾਅ ਕਾਰਨ ਸਥਿਤੀ ਹੋਰ ਸੰਵੇਦਨਸ਼ੀਲ ਬਣ ਗਈ, ਜਿਸ ਦੇ ਚਲਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਅਤੇ ਲੋਕਾਂ ਨੂੰ ਦੂਰ ਰਹਿਣ ਦੀ ਹਦਾਇਤ ਦਿੱਤੀ ਗਈ।

ਪ੍ਰਾਰੰਭਿਕ ਰਿਪੋਰਟਾਂ ਮੁਤਾਬਕ ਇਸ ਹਾਦਸੇ ਵਿੱਚ ਵੱਡੇ ਪੱਧਰ ‘ਤੇ ਮਾਲੀ ਨੁਕਸਾਨ ਹੋਇਆ ਹੈ, ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ। ਅਧਿਕਾਰੀਆਂ ਵੱਲੋਂ ਕਿਹਾ ਗਿਆ ਹੈ ਕਿ ਪੂਰੀ ਜਾਂਚ ਤੋਂ ਬਾਅਦ ਹੀ ਹਾਦਸੇ ਦੇ ਅਸਲ ਕਾਰਨਾਂ ਦਾ ਖੁਲਾਸਾ ਹੋਵੇਗਾ।