Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

ਆਪਣੀ ਫ਼ਸਲ ਬਚਾਉਂਦਾ ਕਿਸਾਨ ਮੌਤ ਦੇ ਮੂੰਹ 'ਚ ਪਿਆ, ਅੱਗ ਬੁਝਾਉਂਦਿਆਂ ਨੌਜਵਾਨ ਨੂੰ ਆਇਆ ਦਿਲ ਦਾ ਦੌਰਾ

 

IMG

ਨੇੜ੍ਹਲੇ ਪਿੰਡ ਸਲਾਣਾ ਬੇਟ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਆਪਣੀ ਖੂਨ-ਪਸੀਨੇ ਦੀ ਕਮਾਈ ਯਾਨੀ ਕਣਕ ਦੀ ਫ਼ਸਲ ਨੂੰ ਅੱਗ ਦੀਆਂ ਲਪਟਾਂ ਤੋਂ ਬਚਾਉਂਦਿਆਂ ਇੱਕ 42 ਸਾਲਾ ਨੌਜਵਾਨ ਕਿਸਾਨ ਮਨਦੀਪ ਸਿੰਘ ਦੀ ਮੌਤ ਹੋ ਗਈ। ਇਸ ਘਟਨਾ ਨੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ, ਬੀਤੇ ਦਿਨ ਸਵੇਰੇ ਕਰੀਬ 8:30 ਵਜੇ ਖੇਤਾਂ ਦੇ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਵਿੱਚ ਸ਼ਾਟ ਸਰਕਟ ਹੋਣ ਕਾਰਨ ਨਾੜ ਨੂੰ ਭਿਆਨਕ ਅੱਗ ਲੱਗ ਗਈ। ਹਵਾ ਤੇਜ਼ ਹੋਣ ਕਾਰਨ ਅੱਗ ਦੀਆਂ ਲਪਟਾਂ ਕਿਸਾਨ ਮਨਦੀਪ ਸਿੰਘ ਦੀ ਪੱਕੀ ਹੋਈ ਕਣਕ ਦੀ ਫ਼ਸਲ ਵੱਲ ਤੇਜ਼ੀ ਨਾਲ ਵਧਣ ਲੱਗੀਆਂ।


ਆਪਣੀ ਫ਼ਸਲ ਨੂੰ ਸੜਦਾ ਦੇਖ ਮਨਦੀਪ ਸਿੰਘ ਤੁਰੰਤ ਆਪਣਾ ਟਰੈਕਟਰ ਲੈ ਕੇ ਅੱਗ ਬੁਝਾਉਣ ਲਈ ਮੈਦਾਨ ਵਿੱਚ ਨਿੱਤਰ ਆਇਆ। ਪਿੰਡ ਵਾਸੀਆਂ ਨੇ ਦੱਸਿਆ ਕਿ ਮਨਦੀਪ ਧੂੰਏਂ ਦੀ ਪ੍ਰਵਾਹ ਕੀਤੇ ਬਿਨ੍ਹਾਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸੇ ਦੌਰਾਨ ਅੱਗ ਦੇ ਭਾਂਬੜਾਂ ਅਤੇ ਦਮ ਘੁੱਟਣ ਵਾਲੇ ਧੂੰਏਂ ਕਾਰਨ ਉਹ ਇੰਨੀ ਘਬਰਾਹਟ ਵਿੱਚ ਆ ਗਿਆ ਕਿ ਉਸ ਨੂੰ ਮੌਕੇ 'ਤੇ ਹੀ ਦਿਲ ਦਾ ਦੌਰਾ (Heart Attack) ਪੈ ਗਿਆ। ਹਾਲਾਂਕਿ ਲੋਕਾਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


ਮਨਦੀਪ ਸਿੰਘ ਦੀ ਮੌਤ ਨਾਲ ਇੱਕ ਹੱਸਦਾ-ਵਸਦਾ ਪਰਿਵਾਰ ਉੱਜੜ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਆਪਣੇ ਪਿੱਛੇ ਬੁੱਢੀ ਮਾਂ, ਪਤਨੀ ਅਤੇ ਦੋ ਛੋਟੇ-ਛੋਟੇ ਬੱਚੇ ਛੱਡ ਗਿਆ ਹੈ। ਜ਼ਿਕਰਯੋਗ ਹੈ ਕਿ ਕਰੀਬ ਡੇਢ ਸਾਲ ਪਹਿਲਾਂ ਹੀ ਮਨਦੀਪ ਦੇ ਪਿਤਾ ਦਾ ਸਾਇਆ ਸਿਰ ਤੋਂ ਉੱਠਿਆ ਸੀ ਅਤੇ ਹੁਣ ਘਰ ਦੇ ਕਮਾਊ ਜੀਅ ਦੀ ਮੌਤ ਨੇ ਪਰਿਵਾਰ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ।


ਪਿੰਡ ਵਾਸੀਆਂ ਅਤੇ ਕਿਸਾਨ ਆਗੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ, ਕਿਉਂਕਿ ਮਨਦੀਪ ਹੀ ਘਰ ਦਾ ਇੱਕੋ-ਇੱਕ ਸਹਾਰਾ ਸੀ।