
ਪੰਜਾਬ ਵਿੱਚ ਗਰਮੀ ਦੇ ਵਧਦੇ ਕਹਿਰ ਦੇ ਨਾਲ-ਨਾਲ ਹੁਣ ਬਿਜਲੀ ਦੀ ਕਿੱਲਤ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਪਾਵਰਕੌਮ (PSPCL) ਵੱਲੋਂ ਸੂਬੇ ਦੇ ਕਈ ਅਹਿਮ ਜ਼ਿਲ੍ਹਿਆਂ ਵਿੱਚ ਬਿਜਲੀ ਕੱਟ ਲਗਾਉਣ ਦਾ ਅਧਿਕਾਰਤ ਐਲਾਨ ਕਰ ਦਿੱਤਾ ਗਿਆ ਹੈ। ਤਾਜ਼ਾ ਜਾਣਕਾਰੀ ਅਨੁਸਾਰ, ਅੱਜ ਸੂਬੇ ਦੇ 6 ਪ੍ਰਮੁੱਖ ਜ਼ਿਲ੍ਹਿਆਂ ਵਿੱਚ ਲਗਾਤਾਰ 6 ਘੰਟੇ ਬਿਜਲੀ ਸਪਲਾਈ ਬੰਦ ਰਹੇਗੀ।
ਪੀ.ਐਸ.ਪੀ.ਸੀ.ਐਲ. (PSPCL) ਨੇ ਇੱਕ ਜਨਤਕ ਸੂਚਨਾ ਜਾਰੀ ਕਰਦਿਆਂ 21 ਅਪ੍ਰੈਲ ਤੋਂ 28 ਅਪ੍ਰੈਲ ਤੱਕ ਦਾ ਨਵਾਂ ਸ਼ਡਿਊਲ ਸਾਂਝਾ ਕੀਤਾ ਹੈ। ਇਸ ਨੋਟਿਸ ਮੁਤਾਬਕ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਮੁਰੰਮਤ ਅਤੇ ਵਧਦੀ ਮੰਗ ਦੇ ਮੱਦੇਨਜ਼ਰ ਬਿਜਲੀ ਕੱਟ ਲਗਾਏ ਜਾ ਰਹੇ ਹਨ। ਕੁਝ ਇਲਾਕਿਆਂ ਵਿੱਚ ਇਹ ਕੱਟ 8 ਤੋਂ 10 ਘੰਟੇ ਤੱਕ ਵੀ ਜਾ ਸਕਦੇ ਹਨ।
ਪਾਵਰਕੌਮ ਦੇ ਸ਼ਡਿਊਲ ਅਨੁਸਾਰ ਪੰਜਾਬ ਦੇ ਵੱਡੇ ਉਦਯੋਗਿਕ ਅਤੇ ਰਿਹਾਇਸ਼ੀ ਸ਼ਹਿਰਾਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ:
ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ, ਪਟਿਆਲਾ
ਅਜੇ ਗਰਮੀ ਦੀ ਸ਼ੁਰੂਆਤ ਹੀ ਹੋਈ ਹੈ ਕਿ ਬਿਜਲੀ ਦੇ ਲੰਬੇ ਕੱਟਾਂ ਨੇ ਆਮ ਜਨਤਾ ਦੇ ਨੱਕ ਵਿੱਚ ਦਮ ਕਰ ਦਿੱਤਾ ਹੈ। ਖ਼ਾਸ ਕਰਕੇ ਦੁਪਹਿਰ ਵੇਲੇ ਲੱਗਣ ਵਾਲੇ ਕੱਟਾਂ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਦਫ਼ਤਰੀ ਕੰਮਕਾਜ ਕਰਨ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Social Plugin