Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

ਜਲੰਧਰ 'ਚ ਟ੍ਰੈਵਲ ਏਜੰਸੀ ਦੇ ਦਫ਼ਤਰ 'ਚ ਦਿਨ-ਦਿਹਾੜੇ ਲੁੱਟ, ਕੁੜੀ ਨੂੰ ਬੰਧਕ ਬਣਾ ਕੇ 1.08 ਲੱਖ ਰੁਪਏ ਉਡਾਏ

 

IMG

ਜਲੰਧਰ : ਮਹਾਨਗਰ ਦੇ ਹਰਨਾਮਦਾਸਪੁਰਾ ਇਲਾਕੇ ਵਿੱਚ ਬੀਤੇ ਦਿਨ ਲੁਟੇਰਿਆਂ ਨੇ ਦਹਿਸ਼ਤ ਫੈਲਾਉਂਦਿਆਂ ਇੱਕ ਟੂਰ ਐਂਡ ਟ੍ਰੈਵਲ ਦੁਕਾਨ ਨੂੰ ਨਿਸ਼ਾਨਾ ਬਣਾਇਆ। ਥਾਣਾ ਡਿਵੀਜ਼ਨ ਨੰਬਰ 2 ਦੇ ਅਧੀਨ ਆਉਂਦੀ 'ਵੈਸਟ ਐਂਡ ਵੈਸਟਰਨ ਯੂਨੀਅਨ' ਨਾਮੀ ਦੁਕਾਨ ਵਿੱਚ ਦਾਖਲ ਹੋ ਕੇ ਤਿੰਨ ਲੁਟੇਰੇ 1 ਲੱਖ 8 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਹਾਲਾਂਕਿ, ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ ਪੱਛਮੀ ਹਲਕੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।


ਘਟਨਾ ਦੀ ਸੀਸੀਟੀਵੀ ਫੁਟੇਜ ਵਿੱਚ ਸਾਹਮਣੇ ਆਇਆ ਹੈ ਕਿ ਸ਼ਾਮ ਦੇ ਸਮੇਂ ਦੁਕਾਨ 'ਤੇ ਇੱਕ ਕੁੜੀ ਇਕੱਲੀ ਮੌਜੂਦ ਸੀ। ਸਭ ਤੋਂ ਪਹਿਲਾਂ ਕਾਲੀ ਕਮੀਜ਼ ਪਹਿਨੇ ਇੱਕ ਨੌਜਵਾਨ, ਜਿਸ ਨੇ ਮੂੰਹ ਰੁਮਾਲ ਨਾਲ ਢੱਕਿਆ ਹੋਇਆ ਸੀ, ਅੰਦਰ ਦਾਖਲ ਹੋਇਆ ਅਤੇ ਟਿਕਟ ਬਾਰੇ ਪੁੱਛਗਿੱਛ ਕਰਨ ਦੇ ਬਹਾਨੇ ਕੁੜੀ ਨੂੰ ਗੱਲਾਂ ਵਿੱਚ ਉਲਝਾ ਲਿਆ। ਕੁਝ ਹੀ ਦੇਰ ਵਿੱਚ ਉਸ ਦਾ ਦੂਜਾ ਸਾਥੀ ਵੀ ਅੰਦਰ ਆ ਗਿਆ, ਜਦਕਿ ਤੀਜਾ ਸਾਥੀ ਬਾਹਰ ਐਕਟਿਵਾ ਸਟਾਰਟ ਕਰਕੇ ਖੜ੍ਹਾ ਰਿਹਾ।


ਮੌਕਾ ਦੇਖਦੇ ਹੀ ਕਾਲੀ ਕਮੀਜ਼ ਵਾਲੇ ਲੁਟੇਰੇ ਨੇ ਕਾਊਂਟਰ ਦੇ ਪਿੱਛੇ ਜਾ ਕੇ ਕੁੜੀ ਦਾ ਗਲਾ ਘੁੱਟ ਲਿਆ ਅਤੇ ਉਸ ਨੂੰ ਹਿੱਲਣ-ਜੁੱਲਣ ਤੋਂ ਰੋਕ ਦਿੱਤਾ। ਇਸ ਦੌਰਾਨ ਦੂਜੇ ਲੁਟੇਰੇ ਨੇ ਤਿਜੋਰੀ ਵਿੱਚ ਪਈ ਲੱਖਾਂ ਦੀ ਨਕਦੀ ਕੱਢੀ ਅਤੇ ਤਿੰਨੋਂ ਮੌਕੇ ਤੋਂ ਫਰਾਰ ਹੋ ਗਏ।


ਘਟਨਾ ਦੀ ਸੂਚਨਾ ਮਿਲਦੇ ਹੀ ਏਸੀਪੀ ਅਤੇ ਐੱਸਐੱਚਓ ਸਮੇਤ ਭਾਰੀ ਪੁਲਿਸ ਫੋਰਸ ਮੌਕੇ 'ਤੇ ਪਹੁੰਚੀ। ਜਾਂਚ ਦੌਰਾਨ ਇਹ ਤੱਥ ਸਾਹਮਣੇ ਆਇਆ ਕਿ ਇਹ ਲੁਟੇਰੇ ਦੁਪਹਿਰ ਕਰੀਬ 3:30 ਵਜੇ ਵੀ ਦੁਕਾਨ ਦੀ ਰੇਕੀ ਕਰਨ ਆਏ ਸਨ। ਉਸ ਵੇਲੇ ਵੀ ਉਨ੍ਹਾਂ ਦੇ ਮੂੰਹ ਢੱਕੇ ਹੋਏ ਸਨ, ਪਰ ਉਹ ਬਿਨਾਂ ਕਿਸੇ ਵਾਰਦਾਤ ਦੇ ਚਲੇ ਗਏ ਸਨ। ਸ਼ਾਮ ਕਰੀਬ 6:22 ਵਜੇ ਉਨ੍ਹਾਂ ਨੇ ਦੁਬਾਰਾ ਹਮਲਾ ਕੀਤਾ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ।


ਏਸੀਪੀ ਨੇ ਦੱਸਿਆ ਕਿ ਪੁਲਿਸ ਨੇ ਇੱਕ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਬਾਕੀ ਸਾਥੀਆਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਜਲਦ ਹੀ ਇੱਕ ਪ੍ਰੈਸ ਕਾਨਫਰੰਸ ਰਾਹੀਂ ਫੜੇ ਗਏ ਮੁਲਜ਼ਮ ਦੀ ਪਛਾਣ ਅਤੇ ਲੁੱਟ ਦੀ ਰਕਮ ਦੀ ਬਰਾਮਦਗੀ ਬਾਰੇ ਅਧਿਕਾਰਤ ਖੁਲਾਸਾ ਕਰੇਗੀ।