Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

ਆਪ ਸਰਕਾਰ ਹੇਠ ਪੰਜਾਬ ਫਿਸਕਲ ਹੈਲਥ ਇੰਡੈਕਸ 'ਚ ਸਭ ਤੋਂ ਹੇਠਾਂ, ਨੀਤੀ ਆਯੋਗ ਨੇ ਆਪ ਦੇ ਝੂਠੇ ਦਾਅਵਿਆਂ ਨੂੰ ਬੇਨਕਾਬ ਕੀਤਾ: ਵੜਿੰਗ

   


ਚੰਡੀਗੜ੍ਹ, 13 ਮਾਰਚ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਨੀਤੀ ਆਯੋਗ ਵੱਲੋਂ ਜਾਰੀ ਕੀਤੇ ਗਏ 18 ਵੱਡੇ ਸੂਬਿਆਂ ਦੇ ਤਾਜ਼ਾ ਫਿਸਕਲ ਹੈਲਥ ਇੰਡੈਕਸ ਨੇ ਪੰਜਾਬ ਵਿੱਚ ਤਰੱਕੀ ਬਾਰੇ ਆਮ ਆਦਮੀ ਪਾਰਟੀ ਦੇ ਝੂਠੇ ਦਾਅਵਿਆਂ ਨੂੰ ਬੇਨਕਾਬ ਕਰ ਦਿੱਤਾ ਹੈ, ਕਿਉਂਕਿ ਇਸ ਇੰਡੈਕਸ ਵਿੱਚ ਪੰਜਾਬ ਨੂੰ ਸਭ ਤੋਂ ਹੇਠਾਂ ਰੱਖਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਫਿਸਕਲ ਹੈਲਥ ਇੰਡੈਕਸ ਵਿੱਚ ਦੇਸ਼ ਦੇ 18 ਵੱਡੇ ਸੂਬਿਆਂ ਵਿੱਚ ਪੰਜਾਬ ਨੂੰ ਸਭ ਤੋਂ ਹੇਠਾਂ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਟਿੱਪਣੀ ਕਰਦਿਆਂ ਕਿਹਾ ਕਿ ਨੀਤੀ ਆਯੋਗ ਦੀ ਇਹ ਰਿਪੋਰਟ ਆਪ ਸਰਕਾਰ ਦੀ ਭਾਰੀ ਨਾਕਾਮੀ ਦਾ ਵੱਡਾ ਖੁਲਾਸਾ ਹੈ, ਜਿਸਨੇ ਸੂਬੇ ਨੂੰ ਵਿੱਤੀ ਸਿਹਤ ਦੇ ਇੰਡੈਕਸ ਵਿੱਚ ਸਭ ਤੋਂ ਹੇਠਾਂ ਅਤੇ ਲਗਭਗ ਦਿਵਾਲੀਆ ਹਾਲਤ ਤੱਕ ਧੱਕ ਦਿੱਤਾ ਹੈ।

ਇਸ ਦੌਰਾਨ, ਵੜਿੰਗ ਨੇ ਪੰਜਾਬ ਦੀ ਵਿੱਤੀ ਹਾਲਤ ‘ਤੇ ਵ੍ਹਾਈਟ ਪੇਪਰ ਜਾਰੀ ਕਰਨ ਦੀ ਆਪਣੀ ਮੰਗ ਦੁਹਰਾਉਂਦਿਆਂ, ਕਿਹਾ ਕਿ ਇਸ ਨਾਲ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇਗਾ ਕਿ ਆਪ ਸਰਕਾਰ ਨੇ ਆਰਥਿਕ, ਸਮਾਜਿਕ ਅਤੇ ਕਾਨੂੰਨ-ਵਿਵਸਥਾ ਦੇ ਮਾਮਲੇ ਵਿੱਚ ਸੂਬੇ ਨੂੰ ਕਿਵੇਂ ਨੁਕਸਾਨ ਪਹੁੰਚਾਇਆ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਵਾਰ-ਵਾਰ ਸਰਕਾਰ ਨੂੰ ਉਸਦੀ “ਬੇਲਗਾਮ ਫਿਜੂਲਖਰਚੀ” ਬਾਰੇ ਚੇਤਾਵਨੀ ਦਿੰਦੀ ਰਹੀ ਹੈ, ਜਿਹੜੀ ਪੰਜਾਬ ਦੀ ਵਿੱਤੀ ਸਿਹਤ ਨੂੰ ਨੁਕਸਾਨ  ਪਹੁੰਚਾ ਰਹੀ ਸੀ, ਅਤੇ ਉਸਦੇ ਨਤੀਜੇ ਅੱਜ ਸਭ ਦੇ ਸਾਹਮਣੇ ਹਨ।

ਉਨ੍ਹਾਂ ਦੱਸਿਆ ਕਿ ਫਿਸਕਲ ਹੈਲਥ ਇੰਡੈਕਸ ਸੂਬਿਆਂ ਦੀ ਕਾਰਗੁਜ਼ਾਰੀ ਨੂੰ ਪੰਜ ਮਾਪਦੰਡਾਂ ‘ਤੇ ਆਂਕਦਾ ਹੈ, ਜਿਨ੍ਹਾਂ ਵਿੱਚ ਰਿਵੈਨਿਊ ਇਕੱਠਾ ਕਰਨਾ, ਖਰਚ ਦੀ ਗੁਣਵੱਤਾ, ਵਿੱਤੀ ਅਨੁਸ਼ਾਸਨ, ਕਰਜ਼ੇ ਦਾ ਪੱਧਰ ਅਤੇ ਕਰਜ਼ੇ ਦੀ ਟਿਕਾਊਪਣ ਸ਼ਾਮਲ ਹਨ। ਉਨ੍ਹਾਂ ਦਰਸਾਇਆ ਕਿ ਪੰਜਾਬ ਨੂੰ 100 ਵਿੱਚੋਂ ਕੇਵਲ 12.4 ਅੰਕ ਮਿਲੇ ਹਨ, ਜਿਸ ਕਾਰਨ ਇਹ ਸਭ ਤੋਂ ਹੇਠਾਂ ਆ ਗਿਆ ਹੈ।

ਵੜਿੰਗ ਨੇ ਯਾਦ ਕਰਵਾਇਆ ਕਿ ਕਿਵੇਂ ਆਪ ਦੇ ਆਗੂ ਭ੍ਰਿਸ਼ਟਾਚਾਰ ਅਤੇ ਗੈਰ ਕਾਨੂੰਨੀ ਰੇਤ ਦੀ। ਮਾਈਨਿੰਗ ‘ਤੇ ਰੋਕ ਲਗਾ ਕੇ ਸੂਬੇ ਦੀ ਆਮਦਨ ਵਿੱਚ ਵੱਡਾ ਵਾਧਾ ਕਰਨ ਦੇ ਦਾਅਵੇ ਕਰਦੇ ਰਹੇ ਸਨ ਅਤੇ ਕਲਪਨਾਤਮਕ ਅੰਕੜੇ ਪੇਸ਼ ਕਰਦੇ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜ ਉਹ ਸਾਰੇ ਦਾਅਵੇ ਬੁਰੀ ਤਰ੍ਹਾਂ ਬੇਨਕਾਬ ਹੋ ਗਏ ਹਨ।