Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

ਅੰਮ੍ਰਿਤਸਰ ’ਚ ਬਜ਼ੁਰਗ ਮਹਿਲਾ ਦੇ ਕਤਲ ਦਾ ਭੇਦ ਖੁਲਿਆ, ਨੂੰਹ ਨੇ ਪ੍ਰੇਮੀ ਨਾਲ ਮਿਲ ਕੇ ਰਚੀ ਸਾਜ਼ਿਸ਼; ਪੁਲਿਸ ਨੇ 24 ਘੰਟਿਆਂ 'ਚ ਸੁਲਝਾਇਆ ਮਾਮਲਾ

 

IMG

ਅੰਮ੍ਰਿਤਸਰ ਵਿੱਚ ਇੱਕ ਬਜ਼ੁਰਗ ਮਹਿਲਾ ਦੇ ਅੰਨੇ ਕਤਲ ਦੇ ਮਾਮਲੇ ਨੂੰ ਕਮਿਸ਼ਨਰੇਟ ਪੁਲਿਸ ਨੇ ਸਿਰਫ਼ 24 ਘੰਟਿਆਂ ਦੇ ਅੰਦਰ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕਾ ਦੀ ਨੂੰਹ ਅਤੇ ਉਸਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰਕੇ ਹੈਰਾਨੀਜਨਕ ਖੁਲਾਸੇ ਕੀਤੇ ਹਨ।

ਪੁਲਿਸ ਜਾਣਕਾਰੀ ਮੁਤਾਬਕ 9 ਮਾਰਚ 2026 ਨੂੰ ਥਾਣਾ ਗੇਟ ਹਕੀਮਾਂ ਵਿੱਚ ਇਹ ਮਾਮਲਾ ਦਰਜ ਕੀਤਾ ਗਿਆ ਸੀ। ਇਹ ਸ਼ਿਕਾਇਤ ਇੰਦਰਾ ਕਲੋਨੀ, ਝਬਾਲ ਰੋਡ ਅੰਮ੍ਰਿਤਸਰ ਦੀ ਰਹਿਣ ਵਾਲੀ ਮਿੰਟੀ ਸ਼ਰਮਾ ਦੇ ਬਿਆਨ ’ਤੇ ਦਰਜ ਹੋਈ ਸੀ। ਉਸਨੇ ਦੱਸਿਆ ਸੀ ਕਿ ਅਣਪਛਾਤੇ ਲੋਕਾਂ ਨੇ ਉਸਦੀ 65 ਸਾਲਾ ਸੱਸ ਕਮਲੇਸ਼ ਰਾਣੀ ਦਾ ਘਰ ਦੇ ਅੰਦਰ ਕਤਲ ਕਰ ਦਿੱਤਾ ਹੈ।

ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਅਤੇ ਹਰ ਪੱਖ ਤੋਂ ਤਫਤੀਸ਼ ਕੀਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮਿੰਟੀ ਸ਼ਰਮਾ ਦੇ ਇੰਦਰਾ ਕਲੋਨੀ ਦੇ ਰਹਿਣ ਵਾਲੇ ਦਲਬੀਰ ਸਿੰਘ ਉਰਫ਼ ਲਾਡੀ ਨਾਲ ਨਾਜਾਇਜ਼ ਸੰਬੰਧ ਸਨ। ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਘਰ ਵਿੱਚ ਅਕਸਰ ਤਣਾਅ ਬਣਿਆ ਰਹਿੰਦਾ ਸੀ ਅਤੇ ਮਿੰਟੀ ਦੀ ਸੱਸ ਕਮਲੇਸ਼ ਰਾਣੀ ਇਸ ’ਤੇ ਐਤਰਾਜ਼ ਕਰਦੀ ਸੀ।

ਪੁਲਿਸ ਮੁਤਾਬਕ ਇਸ ਕਾਰਨ ਮਿੰਟੀ ਸ਼ਰਮਾ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਸੱਸ ਨੂੰ ਰਾਹ ਤੋਂ ਹਟਾਉਣ ਦੀ ਸਾਜ਼ਿਸ਼ ਬਣਾਈ। 9 ਮਾਰਚ ਨੂੰ ਉਸਨੇ ਉਹ ਸਮਾਂ ਚੁਣਿਆ ਜਦੋਂ ਘਰ ਦੇ ਹੋਰ ਪਰਿਵਾਰਕ ਮੈਂਬਰ ਦੀਨਾਨਗਰ, ਜ਼ਿਲ੍ਹਾ ਪਠਾਨਕੋਟ ਵਿੱਚ ਇੱਕ ਵਿਆਹ ਸਮਾਗਮ ਵਿੱਚ ਗਏ ਹੋਏ ਸਨ। ਇਸ ਦੌਰਾਨ ਮਿੰਟੀ ਨੇ ਦਲਬੀਰ ਸਿੰਘ ਨੂੰ ਏਸੀ ਠੀਕ ਕਰਨ ਦੇ ਬਹਾਨੇ ਘਰ ਬੁਲਾਇਆ।

ਜਦੋਂ ਦੋਵੇਂ ਕਮਰੇ ਵਿੱਚ ਪਹੁੰਚੇ ਤਾਂ ਦੋਵਾਂ ਨੇ ਮਿਲ ਕੇ ਕਮਲੇਸ਼ ਰਾਣੀ ਦਾ ਸਿਰਹਾਣੇ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਦੋਵਾਂ ਨੇ ਮਾਮਲੇ ਨੂੰ ਚੋਰੀ ਦੀ ਘਟਨਾ ਵਾਂਗ ਦਿਖਾਉਣ ਲਈ ਕਮਰੇ ਦੀਆਂ ਅਲਮਾਰੀਆਂ ਨੂੰ ਹਥੌੜੇ ਨਾਲ ਤੋੜ ਦਿੱਤਾ ਅਤੇ ਸਮਾਨ ਖਿਲਾਰ ਦਿੱਤਾ ਤਾਂ ਜੋ ਲੱਗੇ ਕਿ ਘਰ ਵਿੱਚ ਲੁੱਟਪਾਟ ਹੋਈ ਹੈ।

ਹਾਲਾਂਕਿ ਪੁਲਿਸ ਦੀ ਜਾਂਚ ਦੌਰਾਨ ਇਕੱਠੇ ਕੀਤੇ ਗਏ ਸਬੂਤਾਂ ਨੇ ਪੂਰੀ ਸਾਜ਼ਿਸ਼ ਬੇਨਕਾਬ ਕਰ ਦਿੱਤੀ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।