Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

ਨੈਂਸੀ ਗਰੇਵਾਲ ਕਤਲ ਕਾਂਡ 'ਚ ਮਾਂ ਦੇ ਸਨਸਨੀਖੇਜ਼ ਖੁਲਾਸੇ, "ਧੀ ਦੀ ਜੀਭ ਕੱਟੀ, ਪੇਟ 'ਚ ਮਾਰੇ 18 ਚਾਕੂ; ਸਾਜ਼ਿਸ਼ ਤਹਿਤ ਕੀਤਾ ਕਤਲ"

 

IMG

ਕੈਨੇਡਾ ਦੇ ਵਿੰਡਸਰ (ਲਾਸਾਲੇ) ਵਿੱਚ ਕਤਲ ਕੀਤੀ ਗਈ ਪੰਜਾਬੀ ਯੂਟਿਊਬਰ ਨੈਂਸੀ ਗਰੇਵਾਲ ਦੇ ਮਾਮਲੇ ਵਿੱਚ ਇੱਕ ਨਵਾਂ ਅਤੇ ਖ਼ੌਫ਼ਨਾਕ ਮੋੜ ਆ ਗਿਆ ਹੈ। ਮੂਲ ਰੂਪ ਵਿੱਚ ਲੁਧਿਆਣਾ ਦੇ ਪਿੰਡ ਨਾਰੰਗ ਦੀ ਰਹਿਣ ਵਾਲੀ 45 ਸਾਲਾ ਨੈਂਸੀ ਦੀ ਮਾਂ, ਸ਼ਿੰਦਰ ਪਾਲ ਗਰੇਵਾਲ ਨੇ ਆਪਣੀ ਧੀ ਦੀ ਮੌਤ ਲਈ ਗੁਰਦੁਆਰਾ ਸਾਹਿਬ ਦੇ ਕੁਝ ਲੋਕਾਂ ਅਤੇ ਨਸ਼ੇੜੀ ਅਨਸਰਾਂ 'ਤੇ ਗੰਭੀਰ ਇਲਜ਼ਾਮ ਲਗਾਏ ਹਨ।


ਟਰੈਪ ਲਗਾ ਕੇ ਕੀਤੀ ਗਈ ਦਰਿੰਦਗੀ

ਨੈਂਸੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਪੇਸ਼ੇ ਤੋਂ ਨਰਸ ਸੀ ਅਤੇ ਦਿਨ ਵਿੱਚ 16 ਘੰਟੇ ਕੰਮ ਕਰਦੀ ਸੀ। ਮੰਗਲਵਾਰ ਸ਼ਾਮ ਜਦੋਂ ਉਹ ਇੱਕ ਮਰੀਜ਼ ਨੂੰ ਮਿਲ ਕੇ ਘਰੋਂ ਬਾਹਰ ਨਿਕਲੀ, ਤਾਂ ਘਾਤ ਲਗਾ ਕੇ ਬੈਠੇ ਹਮਲਾਵਰਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਮਾਂ ਮੁਤਾਬਕ, "ਨੈਂਸੀ ਨੂੰ ਟਰੈਪ ਲਗਾ ਕੇ ਅਜਿਹੀ ਜਗ੍ਹਾ ਮਾਰਿਆ ਗਿਆ ਜਿੱਥੇ ਸੀਸੀਟੀਵੀ (CCTV) ਕੈਮਰੇ ਨਹੀਂ ਸਨ। ਉਸ ਦੇ ਪੇਟ ਵਿੱਚ 18 ਵਾਰ ਚਾਕੂ ਮਾਰੇ ਗਏ ਅਤੇ ਉਸ ਦੀ ਜੀਭ ਵੀ ਕੱਟ ਦਿੱਤੀ ਗਈ।" ਜਦੋਂ ਨੈਂਸੀ ਜਾਨ ਬਚਾਉਣ ਲਈ ਜੰਗਲ ਵੱਲ ਭੱਜੀ, ਤਾਂ ਉੱਥੇ ਉਸ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ।


ਗੁਰਦੁਆਰਾ ਸਾਹਿਬ 'ਚ ਚੋਰੀ ਦੇ ਖੁਲਾਸੇ ਅਤੇ ਦੁਸ਼ਮਣੀ

ਸ਼ਿੰਦਰ ਪਾਲ ਗਰੇਵਾਲ ਨੇ ਦੱਸਿਆ ਕਿ ਇਸ ਦੁਸ਼ਮਣੀ ਦੀ ਜੜ੍ਹ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨਾਲ ਜੁੜੀ ਹੋਈ ਸੀ। ਨੈਂਸੀ ਨੇ ਗੁਰਦੁਆਰਾ ਸਾਹਿਬ ਵਿੱਚ ਰਾਸ਼ਨ ਚੋਰੀ ਹੋਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਉੱਥੇ ਕੈਮਰੇ ਲਗਵਾਏ ਸਨ। ਇਸ ਕਾਰਨ ਪ੍ਰਬੰਧਕੀ ਲੋਕ ਉਸ ਨਾਲ ਨਫ਼ਰਤ ਕਰਨ ਲੱਗੇ ਸਨ। ਨੈਂਸੀ ਨੂੰ ਕਈ ਵਾਰ ਮੁਆਫ਼ੀ ਮੰਗਣ ਲਈ ਮਜਬੂਰ ਕੀਤਾ ਗਿਆ ਅਤੇ ਡਰਾਇਆ ਗਿਆ, ਪਰ ਉਹ ਸੱਚਾਈ ਦੇ ਰਾਹ ਤੋਂ ਪਿੱਛੇ ਨਹੀਂ ਹਟੀ।


ਪਹਿਲਾਂ ਘਰ ਨੂੰ ਲਗਾਈ ਸੀ ਅੱਗ, ਪੁਲਿਸ ਨੇ ਨਹੀਂ ਕੀਤੀ ਕਾਰਵਾਈ

ਮ੍ਰਿਤਕਾ ਦੀ ਮਾਂ ਨੇ ਕੈਨੇਡੀਅਨ ਪੁਲਿਸ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਦੋ ਮਹੀਨੇ ਪਹਿਲਾਂ ਸੋਨੇ ਦੇ ਇੱਕ ਵਿਵਾਦ ਅਤੇ ਧਮਕੀਆਂ ਤੋਂ ਬਾਅਦ ਨੈਂਸੀ ਦੇ ਘਰ ਨੂੰ ਸਵੇਰੇ 4 ਵਜੇ ਅੱਗ ਲਗਾ ਦਿੱਤੀ ਗਈ ਸੀ। ਨੈਂਸੀ ਨੇ ਹਰ ਧਮਕੀ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ, ਪਰ ਪੁਲਿਸ ਸਿਰਫ਼ ਚੇਤਾਵਨੀ ਦੇ ਕੇ ਛੱਡ ਦਿੰਦੀ ਸੀ। ਮਾਂ ਨੇ ਦੋਸ਼ ਲਾਇਆ ਕਿ ਜਿਨ੍ਹਾਂ ਨੇ ਘਰ ਨੂੰ ਅੱਗ ਲਗਾਈ ਸੀ, ਉਨ੍ਹਾਂ ਨੇ ਹੀ ਹੁਣ ਕਤਲ ਕੀਤਾ ਹੈ।


ਖਾਲਿਸਤਾਨੀ ਸਮਰਥਕਾਂ ਅਤੇ ਸੁਰੱਖਿਆ ਬਾਰੇ ਖੁਲਾਸੇ

ਸੋਸ਼ਲ ਮੀਡੀਆ 'ਤੇ ਨੈਂਸੀ ਦੇ ਵਿਵਾਦਾਂ ਬਾਰੇ ਬੋਲਦਿਆਂ ਉਸਦੀ ਮਾਂ ਨੇ ਕਿਹਾ ਕਿ ਜੋ ਗਾਲਾਂ ਕੱਢਦੇ ਸਨ, ਨੈਂਸੀ ਉਨ੍ਹਾਂ ਨੂੰ ਜਵਾਬ ਦਿੰਦੀ ਸੀ। ਉਨ੍ਹਾਂ ਖਾਲਿਸਤਾਨ ਦੇ ਨਾਂ 'ਤੇ ਗੁੰਡਾਗਰਦੀ ਕਰਨ ਵਾਲਿਆਂ ਨੂੰ 'ਭੇੜੀਏ' ਕਰਾਰ ਦਿੱਤਾ। ਹਾਲਾਂਕਿ, ਨੈਂਸੀ ਨੇ ਪਿਛਲੇ ਤਿੰਨ ਮਹੀਨਿਆਂ ਤੋਂ ਕੋਈ ਵੀਡੀਓ ਨਹੀਂ ਪਾਈ ਸੀ। ਹੁਣ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਨੈਂਸੀ ਦੀ ਮਾਂ ਨੇ ਭਾਰਤ ਅਤੇ ਕੈਨੇਡਾ ਸਰਕਾਰ ਤੋਂ ਸੁਰੱਖਿਆ ਦੀ ਗੁਹਾਰ ਲਗਾਈ ਹੈ।