ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੇ ਫਿਲਾਸਫੀ ਅਤੇ ਫਾਈਨ ਆਰਟਸ ਵਿਭਾਗਾਂ ਨੇ ਸਾਂਝੇ ਤੌਰ 'ਤੇ ਸਵਾਮੀ ਵਿਵੇਕਾਨੰਦ ਦੇ ਜੀਵਨ ਅਤੇ ਉਸਾਰੂ ਕੰਮਾਂ 'ਤੇ ਆਧਾਰਿਤ ਇੱਕ ਪ੍ਰੇਰਨਾਦਾਇਕ ਫਿਲਮ "ਚਲੋ ਜੀਤੇ ਹੈਂ" ਦੀ ਵਿਸ਼ੇਸ਼ ਸਕ੍ਰੀਨਿੰਗ ਦਾ ਆਯੋਜਨ ਕੀਤਾ। ਮਾਣਯੋਗ ਪ੍ਰਿੰਸੀਪਲ ਮੈਡਮ ਸ੍ਰੀਮਤੀ ਸੁਮਨ ਲਤਾ ਜੀ ਅਤੇ ਵਾਈਸ ਪ੍ਰਿੰਸੀਪਲ ਮੈਡਮ ਸ੍ਰੀਮਤੀ ਮਮਤਾ ਕੋਚਰ ਜੀ ਅਤੇ ਫੈਕਲਟੀ ਮੈਂਬਰਾਂ ਦੁਆਰਾ ਸ਼ਮਾਂ ਰੌਸ਼ਨ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ।
ਇਸ ਫਿਲਮ ਨੇ ਛੂਤ-ਛਾਤ, ਗਰੀਬੀ, ਨਿਰਸਵਾਰਥ ਜੀਵਨ, ਪਿਆਰ ਅਤੇ ਹਮਦਰਦੀ ਵਰਗੇ ਜ਼ਰੂਰੀ ਸਮਾਜਿਕ ਮੁੱਦਿਆਂ ਨੂੰ ਛੋਹਿਆ ਅਤੇ ਵਿਦਿਆਰਥਣਾਂ ਨੂੰ ਇੱਕ ਅਰਥਪੂਰਨ ਦ੍ਰਿਸ਼ਟੀਕੋਣ ਦਿੱਤਾ। ਵਿਦਿਆਰਥਣਾਂ ਇਸ ਫਿਲਮ ਦੁਆਰਾ ਸੁਆਮੀ ਵਿਵੇਕਾਨੰਦ ਦੇ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਤੋਂ ਪ੍ਰੇਰਿਤ ਹੋਈਆਂ । ਵਿਦਿਆਰਥਣਾਂ ਵਿੱਚ ਪ੍ਰਗਟਾਵੇ ਅਤੇ ਵਿਚਾਰਾਂ ਦੀ ਸਿਰਜਣਾਤਮਕਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਲੋਗਨ ਲਿਖਣ ਮੁਕਾਬਲਾ ਵੀ ਆਯੋਜਿਤ ਕੀਤਾ ਗਿਆ।ਅੰਤ ਵਿੱਚ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਪ੍ਰੋਗਰਾਮ ਸਫਲਤਾ ਪੂਰਵਕ ਨੇਪਰੇ ਚੜਿਆ।

Social Plugin